ਭਾਰਤੀ ਟੀਮ ਦੀ ਇਤਿਹਾਸਕ ਜਿੱਤ ’ਤੇ PM ਮੋਦੀ ਨੇ ਦਿੱਤੀ ਵਧਾਈ, ਆਖੀ ਇਹ ਗੱਲ
Tuesday, Jan 19, 2021 - 02:32 PM (IST)
ਸਪੋਰਟਸ ਡੈਸਕ : ਆਸਟਰੇਲੀਆ ਵਿਚ ਭਾਰਤੀ ਟੀਮ ਨੂੰ ਮਿਲੀ ਇਤਿਹਾਸਕ ਜਿੱਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਇਕ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, ‘ਅਸੀਂ ਸਾਰੇ ਆਸਟਰੇਲੀਆ ਵਿਚ ਭਾਰਤੀ ਟੀਮ ਦੀ ਜਿੱਤ ਨਾਲ ਬੇਹੱਦ ਉਤਸ਼ਾਹਿਤ ਹਾਂ। ਟੀਮ ਦੇ ਖਿਡਾਰੀਆਂ ਵਿਚ ਜ਼ਬਰਦਸਤ ਜੋਸ਼ ਅਤੇ ਉਤਸ਼ਾਹ ਪੂਰੇ ਮੈਚ ਦੌਰਾਨ ਦਿਖਿਆ। ਉਨ੍ਹਾਂ ਦਾ ਪੱਕਾ ਇਰਾਦਾ, ਸਬਰ ਅਤੇ ਪੱਕਾ ਸੰਕਲਪ ਵੇਖਣ ਯੋਗ ਸੀ। ਟੀਮ ਨੂੰ ਵਧਾਈ। ਤੁਹਾਡੇ ਭਵਿੱਖ ਲਈ ਸ਼ੁੱਭਕਾਮਨਾਵਾਂ।’
ਇਹ ਵੀ ਪੜ੍ਹੋ: AUS v IND : ਭਾਰਤ ਦੀ ਇਤਿਹਾਸਕ ਜਿੱਤ, ਆਸਟਰੇਲੀਆ ਨੂੰ ਉਸ ਦੇ ਘਰ 2-1 ਨਾਲ ਦਿੱਤੀ ਮਾਤ
ਦੱਸ ਦੇਈਏ ਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿਲ (91), ਟੀਮ ਇੰਡੀਆ ਦੀ ਦੀਵਾਰ ਚੇਤੇਸ਼ਵਰ ਪੁਜਾਰਾ (56) ਅਤੇ ਪ੍ਰਤਿਭਾਸ਼ਾਲੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਨਾਬਾਦ 89) ਦੀ ਬੱਲੇਬਾਜ਼ੀ ਨਾਲ ਭਾਰਤ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ’ਚ ਆਸਟਰੇਲੀਆ ਨੂੰ ਚੌਥੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ 5ਵੇਂ ਦਿਨ ਮੰਗਲਵਾਰ ਨੂੰ 3 ਵਿਕਟਾਂ ਨਾਲ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ।
ਇਹ ਵੀ ਪੜ੍ਹੋ: AUS v IND: ਸ਼ੁਭਮਨ ਗਿਲ ਨੇ ਤੋੜਿਆ ਗਾਵਸਕਰ ਦਾ 50 ਸਾਲ ਪੁਰਾਣਾ ਰਿਕਾਰਡ
ਭਾਰਤ ਨੇ ਪਹਿਲੀ ਵਾਰ ਬ੍ਰਿਸਬੇਨ ਵਿਚ ਟੈਸਟ ਜਿੱਤ ਹਾਸਲ ਕੀਤੀ ਅਤੇ ਚਾਰ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਜਿੱਤ ਲਿਆ। ਭਾਰਤ ਨੂੰ ਇਸ ਮੁਕਾਬਲੇ ਨੂੰ ਜਿੱਤਣ ਲਈ 328 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਨੇ 97 ਓਵਰ ਵਿਚ 7 ਵਿਕਟਾਂ ’ਤੇ 329 ਦੌੜਾਂ ਬਣਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਆਸਟਰੇਲੀਆ ਦੀ ਗਾਬਾ ਮੈਦਾਨ ’ਤੇ ਪਿਛਲੇ 32 ਸਾਲਾਂ ਵਿਚ ਇਹ ਪਹਿਲੀ ਹਾਰ ਹੈ, ਜਦੋਂਕਿ ਭਾਰਤ ਨੇ ਇੱਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਪਿਤਾ ਬਣੇ ਕ੍ਰਿਕਟਰ ਮਨਦੀਪ ਸਿੰਘ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।