ਸਾਊਥ ਅਫਰੀਕਾ ਖਿਲਾਫ ਇਸ ਦਿਨ ਹੋਵੇਗੀ ਵਨ-ਡੇ ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ

Saturday, Feb 22, 2020 - 02:26 PM (IST)

ਸਾਊਥ ਅਫਰੀਕਾ ਖਿਲਾਫ ਇਸ ਦਿਨ ਹੋਵੇਗੀ ਵਨ-ਡੇ ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ

ਸਪੋਰਟਸ ਡੈਸਕ— ਭਾਰਤੀ ਟੀਮ ਇਸ ਸਮੇਂ ਨਿਊਜ਼ੀਲੈਂਡ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਨਿਊਜ਼ੀਲੈਂਡ ਦੇ ਦੌਰੇ ਦੇ ਬਾਅਦ ਭਾਰਤੀ ਟੀਮ ਦਾ ਮੁਕਾਬਲਾ ਆਪਣੀ ਧਰਤੀ 'ਤੇ ਸਾਊਥ ਅਫਰੀਕੀ ਟੀਮ ਨਾਲ ਹੋਣਾ ਹੈ। ਸਾਊਥ ਅਫਰੀਕੀ ਦੀ ਭਾਰਤ ਦੌਰੇ 'ਤੇ 3 ਵਨ-ਡੇ ਮੈਚਾਂ ਦੀ ਸੀਰੀਜ਼ 12 ਮਾਰਚ ਤੋਂ 18 ਮਾਰਚ ਵਿਚਾਲੇ ਖੇਡੀ ਜਾਵੇਗੀ। ਪਹਿਲਾ ਵਨ-ਡੇ 12 ਮਾਰਚ ਨੂੰ ਧਰਮਸ਼ਾਲਾ 'ਚ, ਦੂਜਾ ਵਨ-ਡੇ 15 ਮਾਰਚ ਨੂੰ ਲਖਨਊ 'ਚ ਤਾਂ ਤੀਜਾ ਵਨ-ਡੇ ਮੈਚ ਈਡਨ ਗਾਰਡਨਸ, ਕੋਲਕਾਤਾ 'ਚ ਖੇਡਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਵਨ-ਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਮਾਰਚ ਦੇ ਪਹਿਲੇ ਹਫਤੇ 'ਚ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਖਿਲਾਫ ਵਨ-ਡੇ ਸੀਰੀਜ਼ 'ਚ ਭਾਰਤ ਨੂੰ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ 'ਚ ਦੱਖਣੀ ਅਫਰੀਕਾ ਦੇ ਖਿਲਾਫ ਆਪਣੇ ਘਰ 'ਤੇ ਵਨ-ਡੇ ਸੀਰੀਜ਼ ਜਿੱਤ ਕੇ ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਵਨ-ਡੇ ਸੀਰੀਜ਼ 'ਚ ਮਿਲੀ ਹਾਰ ਨੂੰ ਭੁੱਲਣ ਦੀ ਕੋਸ਼ਿਸ਼ ਕਰੇਗੀ।


author

Tarsem Singh

Content Editor

Related News