ਭਾਰਤ ਲਈ ਪ੍ਰੈਕਟਿਸ ਮੈਚ ਦੀਆਂ ਤਿਆਰੀਆਂ ''ਚ ਰੁੱਝਿਆ ECB

Saturday, Jul 03, 2021 - 11:55 AM (IST)

ਸਪੋਰਟਸ ਡੈਸਕ- ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ. ਸੀ. ਬੀ.) ਭਾਰਤੀ ਟੀਮ ਲਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੀ ਤਿਆਰੀ ਦੇ ਮੱਦੇਨਜ਼ਰ ਜੁਲਾਈ ਦੇ ਤੀਜੇ ਹਫ਼ਤੇ ਸੰਯੁਕਤ ਕਾਊਂਟੀ ਟੀਮ ਖ਼ਿਲਾਫ਼ ਅਭਿਆਸ ਮੈਚ ਕਰਵਾਉਣ ਲਈ ਕੋਵਿਡ-19 ਪ੍ਰਰੋਟੋਕਾਲ 'ਤੇ ਕੰਮ ਕਰ ਰਿਹਾ ਹੈ। ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਸਿਲੈਕਟ ਕਾਊਂਟੀ ਇਲੈਵਨ ਖ਼ਿਲਾਫ਼ ਤਿੰਨ ਦਿਨਾ ਅਭਿਆਸ ਮੈਚ ਖੇਡ ਸਕਦੀ ਹੈ। 

ਸਿਲੈਕਟ ਕਾਊਂਟੀ ਇਲੈਵਨ ਨੂੰ ਪਹਿਲਾਂ ਸੰਯੁਕਤ ਕਾਊਂਟੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਮੈਚ 20 ਤੋਂ 22 ਜੁਲਾਈ ਵਿਚਾਲੇ ਕਰਵਾਇਆ ਜਾ ਸਕਦਾ ਹੈ। ਈ. ਸੀ. ਬੀ. ਦੇ ਮੁਖੀ ਨੇ ਕਿਹਾ ਕਿ ਭਾਰਤੀ ਮਰਦ ਟੈਸਟ ਟੀਮ ਦੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੀ ਤਿਆਰੀ ਲਈ ਕਾਊਂਟੀ ਸਿਲੈਕਟ ਇਲੈਵਨ ਖ਼ਿਲਾਫ਼ ਤਿੰਨ ਦਿਨਾ ਅਭਿਆਸ ਮੈਚ ਖੇਡਣ ਦੀ ਬੀ. ਸੀ. ਸੀ. ਆਈ. ਦੀ ਬੇਨਤੀ ਤੋਂ ਅਸੀਂ ਵਾਕਫ਼ ਹਾਂ। ਇਸ ਬਾਰੇ ਅਸੀਂ ਆਉਣ ਵਾਲੇ ਸਮੇਂ ਵਿਚ ਆਖ਼ਰੀ ਫ਼ੈਸਲਾ ਕਰਾਂਗੇ। ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਡਬਲਯੂ. ਟੀ. ਸੀ. ਫਾਈਨਲ ਵਿਚ ਇੰਨੀ ਤਿਆਰ ਨਹੀਂ ਦਿਖਾਈ ਦੇ ਰਹੀ ਸੀ ਕਿਉਂਕਿ ਉਸ ਨੇ ਇਸ ਦੀ ਤਿਆਰੀ ਲਈ ਟੀਮ ਅੰਦਰ ਹੀ ਦੋ ਟੀਮਾਂ ਬਣਾ ਕੇ ਸਿਰਫ਼ ਇਕ ਅਭਿਆਸ ਮੈਚ ਖੇਡਿਆ ਸੀ ਜਿਸ ਤੋਂ ਬਾਅਦ ਸੁਨੀਲ ਗਾਵਸਕਰ ਤੇ ਏਲਿਸਟੇਅਰ ਕੁਕ ਵਰਗੇ ਦਿੱਗਜਾਂ ਨੇ ਕਿਹਾ ਸੀ ਕਿ ਇੰਨੇ ਵੱਡੇ ਮੁਕਾਬਲੇ ਲਈ ਇਹ ਕਾਫੀ ਨਹੀਂ ਹੈ।


Tarsem Singh

Content Editor

Related News