ਸੱਟਾਂ ਦੀਆਂ ਸਮੱਸਿਆਵਾਂ ਨਾਲ ਘਿਰੀ ਭਾਰਤੀ ਟੀਮ ਨੇ ਬ੍ਰਿਸਬੇਨ ’ਚ ਕੀਤਾ ਅਭਿਆਸ

01/14/2021 4:07:30 PM

ਬ੍ਰਿਸਬੇਨ (ਭਾਸ਼ਾ)- ਸੱਟਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਭਾਰਤੀ ਟੀਮ ਨੇ ਬੁੱਧਵਾਰ ਨੂੰ ਇਥੇ ਗਾਬਾ ’ਚ ਆਪਣੇ ਪਹਿਲੇ ਅਭਿਆਸ ਸੈਸ਼ਨ ’ਚ ਹਿੱਸਾ ਲਿਆ ਅਤੇ ਉਸ ਨੂੰ ਆਸਟਰੇਲੀਆ ਖਿਲਾਫ ਚੌਥੇ ਟੈਸਟ ’ਚ 11 ਫਿਟ ਖਿਡਾਰੀਆਂ ਨੂੰ ਉਤਾਰਣ ਦੀ ਉਮੀਦ ਹੈ। ਸਿਡਨੀ ’ਚ ਤੀਜੇ ਟੈਸਟ ’ਚ ਢਿੱਡ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਕਾਰਣ ਅੰਤਿਮ ਟੈਸਟ ਤੋਂ ਬਾਹਰ ਹੋਏ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੁਣ ਵੀ ਟਰੇਨਿੰਗ ਸੈਸ਼ਨ ਲਈ ਭਾਰਤੀ ਟੀਮ ਨਾਲ ਹਨ। ਰੋਹੀਤ ਸ਼ਰਮਾ, ਸ਼ੁਭਮਨ ਗਿੱਲ, ਕਪਤਾਨ ਅਜਿੰਕਿਆ ਰਹਾਣੇ ਅਤੇ ਹੋਰਾਂ ਨੂੰ ਉਨ੍ਹਾਂ ਦੀ ਟਰੇਨਿੰਗ ਕਿੱਟ ਦੇ ਨਾਲ ਵੇਖਿਆ ਗਿਆ। ਬੁਮਰਾਹ ਨੇ ਹਾਲਾਂਕਿ ਅਭਿਆਸ ਕਰਨ ਦੇ ਹਿਸਾਬ ਨਾਲ ਕੱਪੜੇ ਨਹੀਂ ਪਹਿਨੇ ਹੋਏ ਸਨ ਅਤੇ ਉਹ ਗੇਂਦਬਾਜ਼ੀ ਕੋਚ ਭਰਤ ਅਰੁਣ ਨਾਲ ਚਰਚਾ ਕਰ ਰਹੇ ਸਨ।

ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ

ਭਾਰਤੀ ਕ੍ਰਿਕਟ ਬੋਡਜ਼ ਨੇ ਆਪਣੇ ਟਵਿੱਟਰ ਹੈਂਡਲ ’ਤੇ ਪੋਸਟ ਕੀਤਾ, ਸਿਡਨੀ ’ਚ ਸ਼ਾਨਦਾਰ ਜਜ਼ਬਾ ਵਿਖਾਉਣ ਤੋਂ ਬਾਅਦ ਫਿਰ ਇੱਕਜੁਟ ਹੋਣ ਦਾ ਸਮਾਂ। ਅਸੀਂ ਗਾਬਾ ’ਚ ਅੰਤਿਮ ਟੈਸਟ ਲਈ ਆਪਣੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਨੇਟ ’ਚ ਗੇਂਦਬਾਜ਼ੀ ਕਰਦੇ ਹੋਏ ਵੇਖਿਆ ਗਿਆ। ਅਜਿਹੀ ਉਮੀਦ ਹੈ ਕਿ ਉਨ੍ਹਾਂ ਨੂੰ ਮੈਚ ਲਈ ਚੁਣਿਆ ਜਾ ਸਕਦਾ ਹੈ ਕਿਉਂਕਿ ਹਰਫਨਮੌਲਾ ਰਵਿੰਦਰ ਜਡੇਜਾ ਅੰਗੂਠੇ ’ਚ ਫਰੈਕਚਰ ਕਾਰਣ ਨਹੀਂ ਖੇਡਣਗੇ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਅਤੇ ਹਰਫਨਮੌਲਾ ਵਾਸ਼ਿੰਗਟਨ ਸੁੰਦਰ ਵੀ ਅਭਿਆਸ ਸੈਸ਼ਨ ਦਾ ਹਿੱਸਾ ਸਨ।

ਇਹ ਵੀ ਪੜ੍ਹੋ: ਇਸ ਮਾਮਲੇ ’ਚ ਪਾਕਿ ਦੇ PM ਇਮਰਾਨ ਖਾਨ ਨੇ ਵਿਰਾਟ ਕੋਹਲੀ ਨੂੰ ਪਛਾੜਿਆ, ਜਾਣੋ ਪੂਰਾ ਮਾਮਲਾ

ਗਾਬਾ ’ਚ ਅੰਤਿਮ ਇਲੈਵਨ ’ਚ ਬੁਮਰਾਹ ਦੀ ਜਗ੍ਹਾ ਟੀ ਨਟਰਾਜਨ ਜਾਂ ਸ਼ਾਰਦੁਲ ਨੂੰ ਉਤਾਰੇ ਜਾਣ ਦੀ ਉਮੀਦ ਹੈ, ਜਿਸ ’ਚ ਮੋਹੰਮਦ ਸਿਰਾਜ ਅਤੇ ਨਵਦੀਪ ਸੈਨੀ ਦੇ ਨਾਲ ਤੇਜ਼ ਗੇਂਦਬਾਜ਼ੀ ਹਮਲਾ ਨਵੇਂ ਰੂਪ ’ਚ ਹੋਵੇਗਾ। ਮੁੱਖ ਕੋਚ ਰਵੀ ਸ਼ਾਸਤਰੀ ਅਭਿਆਸ ਦੌਰਾਨ ਖਿਡਾਰੀਆਂ ਦੇ ਨਾਲ ਸਨ ਅਤੇ ਉਨ੍ਹਾਂ ਨੇ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ। ਉਹ ਸਾਥੀ ਸਟਾਫ ਦੇ ਆਪਣੇ ਸਾਥੀਆਂ ਨਾਲ ਵੀ ਗੱਲ ਕਰਦੇ ਹੋਏ ਦਿਸੇ, ਜਿਸ ’ਚ ਅਰੁਣ ਤੋਂ ਇਲਾਵਾ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਅਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਸ਼ਾਮਲ ਸਨ।

ਭਾਰਤੀ ਟੀਮ ਨੂੰ ਆਸਟਰੇਲੀਆ ਦੌਰੇ ’ਤੇ ਲਗਾਤਾਰ ਸੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਸਟ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ਼ਾਂਤ ਸ਼ਮਾਜ ਅਤੇ ਭੁਵਨੇਸ਼ਵਰ ਕੁਮਾਰ ਸੱਟਾਂ ਕਾਰਣ ਬਾਹਰ ਹੋ ਗਏ ਸਨ। ਪਹਿਲੇ ਟੈਸਟ ’ਚ ਬਾਂਹ ’ਚ ਸੱਟ ਕਾਰਣ ਮੋਹੰਮਦ ਸ਼ੰਮੀ ਵੀ ਲੜੀ ਦੇ ਬਾਕੀ ਮੈਚਾਂ ’ਚ ਹਿੱਸਾ ਨਹੀਂ ਲੈ ਸਕੇ, ਜਦੋਂਕਿ ਉਮੇਸ਼ ਯਾਦਵ ਪਿੰਜਣੀ ਦੀਆਂ ਮਾਸਪੇਸ਼ੀਆਂ ’ਚ ਤਣਾਅ ਕਾਰਣ ਅੰਤਿਮ 2 ਟੈਸਟ ਤੋਂ ਬਾਹਰ ਹੋ ਗਏ। ਰਵਿਚੰਦਰਨ ਅਸ਼ਵਿਨ ਅਤੇ ਹਨੁਮਾ ਵਿਹਾਰੀ ਦਰਦ ਦੇ ਬਾਵਜੂਦ ਭਾਰਤ ਨੂੰ ਸਿਡਨੀ ’ਚ ਡਰਾਅ ਕਰਵਾਉਣ ’ਚ ਸਫਲ ਰਹੇ ਅਤੇ ਅੰਤਿਮ ਮੈਚ ’ਚ ਉਨ੍ਹਾਂ ਦੀ ਹਿੱਸੇਦਾਰੀ ਵੀ ਨਿਸ਼ਚਿਤ ਨਹੀਂ ਹੈ। ਵਿਕਟ ਕੀਪਰ ਰਿਸ਼ਭ ਪੰਤ ਨੇ ਸਿਡਨੀ ’ਚ 97 ਦੌੜਾਂ ਦੀ ਪਾਰੀ ਖੇਡੀ ਪਰ ਪਹਿਲੀ ਪਾਰੀ ’ਚ ਲੱਗੀ ਸੱਟ ਕਾਰਣ ਵਿਕਟ ਕੀਪਿੰਗ ਨਹੀਂ ਕਰ ਸਕੇ ਸਨ।

ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News