ਇੰਡੀਅਨ ਸੁਪਰ ਲੀਗ : ਬੈਂਗਲੁਰੂ ਨੇ ਚੇਨਈਅਨ ਨੂੰ 3-0 ਨਾਲ ਹਰਾਇਆ

Thursday, Jan 27, 2022 - 12:23 AM (IST)

ਇੰਡੀਅਨ ਸੁਪਰ ਲੀਗ : ਬੈਂਗਲੁਰੂ ਨੇ ਚੇਨਈਅਨ ਨੂੰ 3-0 ਨਾਲ ਹਰਾਇਆ

ਬਾਮਬੋਲਿਮ- ਉਦਾਂਤਾ ਸਿੰਘ ਦੇ 2 ਗੋਲ ਦੇ ਦਮ 'ਤੇ ਬੈਂਗਲੁਰੂ ਐੱਫ. ਸੀ. ਨੇ ਬੁੱਧਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਚੇਨਈਅਨ ਐੱਫ. ਸੀ. ਨੂੰ 3-0 ਨਾਲ ਹਰਾਇਆ। ਬੈਂਗਲੁਰੂ ਦੀ ਇਹ ਚੌਥੀ ਜਿੱਤ ਹੈ, ਜਿਸ ਨਾਲ ਉਹ 8ਵੇਂ ਤੋਂ 6ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਸਦੇ 13 ਮੈਚਾਂ ਵਿਚੋਂ 17 ਅੰਕ ਹੋ ਗਏ ਹਨ। ਚੇਨਈਅਨ ਦੀ ਇਹ ਪੰਜਵੀਂ ਹਾਰ ਹੈ, ਜਿਸ ਨਾਲ ਚੌਥੇ ਸਥਾਨ ਤੋਂ ਖਿਸਕ ਕੇ 5ਵੇਂ ਸਥਾਨ 'ਤੇ ਆ ਗਈ ਹੈ। ਉਸਦੇ 13 ਮੈਚਾਂ ਵਿਚੋਂ 18 ਅੰਕ ਹਨ।

ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ


ਮੈਚ ਦਾ ਪਹਿਲਾ ਗੋਲ 12ਵੇਂ ਮਿੰਟ ਵਿਚ ਬੈਂਗਲੁਰੂ ਦੇ ਈਰਾਨੀ ਮਿਡਫੀਲਡਰ ਇਮਾਨ ਬਸਾਫਾ ਨੇ ਪੈਨਲਟੀ 'ਤੇ ਕੀਤਾ, ਜਿਸ ਨਾਲ ਬੈਂਗਲੁਰੂ ਐੱਫ. ਸੀ. ਨੂੰ 1-0 ਦੀ ਬੜ੍ਹਤ ਮਿਲੀ। ਉਦਾਂਤਾ ਸਿੰਘ ਨੇ 42ਵੇਂ ਮਿੰਟ ਵਿਚ ਆਪਣਾ ਪਹਿਲਾ ਗੋਲ ਕੀਤਾ ਤੇ 52ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕਰਕੇ ਬੈਂਗਲੁਰੂ ਦੀ ਜਿੱਤ ਪੱਕੀ ਕੀਤੀ। ਬੈਂਗਲੁਰੂ ਨੇ ਪਹਿਲੇ ਪੜਾਅ ਦੇ ਮੁਕਾਬਲੇ ਵਿਚ ਵੀ ਚੇਨਈਅਨ ਨੂੰ 4-2 ਨਾਲ ਹਰਾਇਆ ਸੀ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News