ਭਾਰਤੀ ਮਹਿਲਾ ਕ੍ਰਿਕਟ ਟੀਮ ਪੁੱਜੀ ਫਾਈਨਲ ''ਚ, 22 ਸਤੰਬਰ ਨੂੰ ਸ਼੍ਰੀਲੰਕਾ ਨਾਲ ਗੋਲਡ ਲਈ ਮੁਕਾਬਲਾ

Sunday, Sep 20, 2026 - 01:38 PM (IST)

ਭਾਰਤੀ ਮਹਿਲਾ ਕ੍ਰਿਕਟ ਟੀਮ ਪੁੱਜੀ ਫਾਈਨਲ ''ਚ, 22 ਸਤੰਬਰ ਨੂੰ ਸ਼੍ਰੀਲੰਕਾ ਨਾਲ ਗੋਲਡ ਲਈ ਮੁਕਾਬਲਾ

ਸਪੋਰਟਸ ਡੈਸਕ- ਭਾਰਤ ਤੇ ਬੰਗਲਾਦੇਸ਼ ਦਰਮਿਆਨ ਏਸ਼ੀਆਈ ਖੇਡਾਂ ਦੀ ਮਹਿਲਾ ਕ੍ਰਿਕਟ ਪ੍ਰਤੀਯੋਗਿਤਾ ਦਾ ਸੈਮੀਫਾਈਨਲ ਮੈਚ ਜਾਪਾਨ ਦੇ ਨਿਸਹਿਨ ਵਿਖੇ ਖੇਡਿਆ ਗਿਆ। ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 114 ਨਾਲ ਹਰਾਇਆ। ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 195 ਦੌੜਾਂ ਬਣਾਈਆਂ। ਬੰਗਲਾਦੇਸ਼ ਨੂੰ ਜਿੱਤ ਲਈ 196 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਸ਼ੈਫਾਲੀ ਵਰਮਾ ਨੇ 100 ਦੌੜਾਂ, ਹਰਮਨਪ੍ਰੀਤ ਕੌਰ ਨੇ 40 ਦੌੜਾਂ ਤੇ ਸਮ੍ਰਿਤੀ ਮੰਧਾਨਾ ਨੇ 37 ਦੌੜਾਂ ਬਣਾਈਆਂ। 

ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ 15.4 ਓਵਰਾਂ 'ਚ ਆਲਆਊਟ ਹੋ ਕੇ 81 ਦੌੜਾਂ ਹੀ ਬਣਾ ਸਕੀ ਤੇ 114 ਦੌੜਾਂ ਨਾਲ ਮੈਚ ਹਾਰ ਗਈ। ਬੰਗਲਾਦੇਸ਼ ਲਈ ਦਿਲਾਰਾ ਏਕਤਰ ਨੇ 27 ਦੌੜਾਂ ਬਣਾਈਆਂ। ਇਸ ਤੋਂ ਕੋਈ ਹੋਰ ਬੱਲੇਬਾਜ਼ ਟਿਕ ਨਾ ਖੇਡ ਸਕੀ ਤੇ ਵਿਕਟਾਂ ਡਿਗਦੀਆਂ ਗਈਆਂ।  ਭਾਰਤ ਲਈ ਕ੍ਰਾਂਤੀ ਗੌੜ ਨੇ 1, ਨੰਦਨੀ ਸ਼ਰਮਾ ਨੇ 3, ਸ਼੍ਰੀ ਚਰਣੀ ਨੇ 2, ਸ਼੍ਰੇਅੰਕਾ ਪਾਟਿਲ ਨੇ 1 ਤੇ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ।


author

Tarsem Singh

Content Editor

Related News