ਟੋਕੀਓ ਓਲੰਪਿਕ ਤੋਂ ਪਹਿਲਾਂ ਖੇਡ ਮੰਤਰਾਲੇ ਕੋਲ ਘਟਿਆ ਪੈਸਾ, ਮੰਗੇ 4.15 ਕਰੋੜ ਰੁਪਏ

10/29/2019 10:18:18 AM

ਸਪੋਰਸਟ ਡੈਸਕ— ਟੋਕੀਓ ਓਲੰਪਿਕ ਸਿਰ 'ਤੇ ਹੈ ਅਤੇ ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਨੂੰ ਰਫਤਾਰ ਦੇਣ ਲਈ ਖੇਡ ਮੰਤਰਾਲੇ ਦੇ ਕੋਲ ਪੈਸੇ ਦੀ ਕਮੀ ਪੈ ਗਈ ਹੈ। ਖਿਡਾਰੀਆਂ ਅਤੇ ਟੀਮਾਂ ਨੂੰ ਵਿਦੇਸ਼ੀ ਟੂਰਨਾਮੈਂਟਾਂ 'ਚ ਭੇਜਣ ਲਈ ਮੰਤਰਾਲੇ ਨੂੰ ਵਾਧੂ ਪੈਸੇ ਦੀ ਜ਼ਰੂਰਤ ਹੈ। ਖੇਡ ਮੰਤਰਾਲੇ ਨੇ ਵਿੱਤ ਮੰਤਰਾਲੇ ਤੋਂ ਵਿੱਤੀ ਸਾਲ 2019-20 ਲਈ ਵਾਧੂ ਤਕਰੀਬਨ 4.15 ਰੁਪਏ ਦੀ ਮੰਗ ਕੀਤੀ ਹੈ। ਵਿਦੇਸ਼ੀ ਟੂਰਨਾਮੈਂਟਾਂ 'ਚ ਭਾਰਤੀ ਟੀਮਾਂ ਦੀ ਹਿੱਸੇਦਾਰੀ ਵਧਾਉਣ ਲਈ 75 ਕਰੋੜ, 100 ਕਰੋੜ ਖੇਡੋ ਇੰਡੀਆ ਅਤੇ 125 ਕਰੋੜ ਰੁਪਏ ਸਾਈ ਲਈ ਮੰਗੇ ਹਨ। ਇਸ ਰਾਸ਼ੀ ਨਾਲ ਮੰਤਰਾਲੇ ਨੂੰ ਕਰਮਚਾਰੀਆਂ ਦਾ ਬਕਾਇਆ ਅਤੇ ਉਨ੍ਹਾਂ ਦੇ ਰਿਟਾਇਰਮੈਂਟ ਦੇ ਫਾਇਦੇ ਦਿੱਤੇ ਜਾਣੇ ਹਨ।

PunjabKesari

ਆਮ ਬਜਟ 'ਚ ਖੇਡ ਮੰਤਰਾਲੇ ਲਈ 1600 ਕਰੋੜ ਰੁਪਏ ਨਿਰਧਾਰਤ ਕੀਤੇ ਗਏ ਸਨ। ਇਸ 'ਚੋ 245 ਕਰੋੜ ਖੇਡ ਐਸੋਸੀਏਸ਼ਨਾਂ ਲਈ ਸਨ। ਇਸ ਰਾਸ਼ੀ ਨਾਲ ਖਿਡਾਰੀਆਂ ਅਤੇ ਟੀਮਾਂ ਨੂੰ ਵਿਦੇਸ਼ੀ ਟੂਰਨਾਮੈਂਟ ਖੇਡਣੇ ਹੁੰਦੇ ਹਨ ਅਤੇ ਉਨ੍ਹਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਹੁਣ ਮੰਤਰਾਲੇ ਨੇ ਇਸ 'ਚ ਵਾਧੂ 145 ਕਰੋੜ ਰੁਪਏ ਮੰਗੇ ਹਨ। ਇਸ 'ਚੋਂ 70 ਕਰੋੜ ਰੁਪਏ ਗੋਆ 'ਚ ਹੋਣ ਵਾਲੇ 36ਵੇਂ ਰਾਸ਼ਟਰੀ ਖੇਡਾਂ ਲਈ ਅਤੇ ਬਾਕੀ 75 ਕਰੋੜ ਵਿਦੇਸ਼ੀ ਟੂਰਨਾਮੈਂਟਾਂ 'ਚ ਖੇਡਣ ਲਈ ਮੰਗੇ ਗਏ ਹਨ। ਹਾਲਾਂਕਿ ਹੁਣ ਤਕ ਅਜਿਹੀ ਕੋਈ ਉਦਾਹਰਣ ਨਹੀਂ ਮਿਲੀ ਹੈ ਜਦੋਂ ਪੈਸੇ ਦੀ ਕਮੀ ਦੇ ਚੱਲਦੇ ਟੀਮ ਜਾਂ ਖਿਡਾਰੀ ਨੂੰ ਟੂਰਨਾਮੈਂਟ 'ਚ ਖੇਡਣ ਤੋਂ ਰੋਕ ਦਿੱਤਾ ਗਿਆ ਹੋਵੇ ਪਰ ਵਿੱਤ ਮੰਤਰਾਲੇ ਨੇ ਵਾਧੂ ਰਾਸ਼ੀ ਨਹੀਂ ਜਾਰੀ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਇਹ ਨੌਬਤ ਖੜੀ ਹੋ ਸਕਦੀ ਹੈ। ਨਿਯਮ ਮੁਤਾਬਕ ਮੰਗੀ ਗਈ ਕੁਲ ਰਾਸ਼ੀ 'ਤੇ ਵਿੱਤ ਮੰਤਰਾਲੇ ਦੇਣ 'ਤੇ ਵਿਚਾਰ ਕਰ ਰਿਹਾ ਹੈ।

PunjabKesari

ਖੇਡੋ ਇੰਡੀਆ ਲਈ ਵਾਧੂ 100 ਕਰੋੜ ਰੁਪਏ ਇਸ ਸਕੀਮ ਦੇ ਤਹਿਤ ਚੁਣੇ ਗਏ 15 ਹਜ਼ਾਰ ਖਿਡਾਰੀਆਂ ਦੀਆਂ ਤਿਆਰੀਆਂ ਅਤੇ ਇੰਫਰਾਸਟ੍ਰਕਚਰ ਤਿਆਰ ਕਰਨ ਲਈ ਮੰਗੇ ਗਏ ਹਨ। 60 ਕਰੋੜ ਰੁਪਏ ਸਾਈ ਕਰਮਚਾਰੀਆਂ ਦੇ ਸੱਤਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਦੇਣ ਲਈ ਅਤੇ 50 ਕਰੋੜ ਰੁਪਏ ਸੇਵਾਮੁਕਤ ਹੋਏ ਕਰਮਚਾਰੀਆਂ ਦਾ ਬਕਾਇਆ ਦੇਣ ਲਈ ਮੰਗੇ ਗਏ ਹਨ।


Related News