ਭਾਰਤੀ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਧਨਸ਼੍ਰੀ ਵਰਮਾ ਨਾਲ ਕੀਤੀ ਸਗਾਈ (ਵੇਖੋ ਤਸਵੀਰਾਂ)

08/08/2020 5:46:27 PM

ਸਪੋਰਟਸ ਡੈਸਕ– ਮੈਦਾਨ ’ਤੇ ਆਪਣੀ ਗੇਂਦਬਾਜ਼ੀ ਅਤੇ ਮੈਦਾਨ ਤੋਂ ਬਾਹਰ ਆਪਣੇ ਸੈਂਸ ਆਫ ਹਿਊਮਰ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਸਗਾਈ ਕਰ ਲਈ ਹੈ। ਇਸ ਖੁਸ਼ੀ ਦੇ ਪਲ ਨੂੰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਾ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। 

PunjabKesari

ਚਾਹਲ ਨੇ ਧਨਸ਼੍ਰੀ ਵਰਮਾ ਨਾਲ ਸਗਾਈ ਦੀ ਜਾਣਕਾਰੀ ਪ੍ਰਸ਼ੰਸਕਾਂ ਨੂੰ ਦਿੰਦੇ ਹੋਏ ਟਵਿਟਰ ’ਤੇ ਲਿਖਿਆ ਹੈ- ਅਸੀਂ ਆਪਣੇ ਪਰਿਵਾਰ ਨਾਲ ਹਾਂ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਹੋਲ ਵਾਲੀ ਪਤਨੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਕਈ ਚਾਹਲ ਵਾਰ ਧਨਸ਼੍ਰੀ ਨਾਲ ਜ਼ੂਮ ਵੀਡੀਓ ਐਪ ’ਚ ਵਿਖਾਈ ਦੇ ਚੁੱਕੇ ਹਨ। ਫਿਲਹਾਲ ਦੋਵਾਂ ਦੇ ਵਿਆਹ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

PunjabKesari

ਧਨਸ਼੍ਰੀ ਵਰਮਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਇੰਸਟਾਗ੍ਰਾਮ ਤੋਂ ਪਤਾ ਚਲਦਾ ਹੈ ਕਿ ਉਹ ਡਾਕਟਰ ਹੈ। ਇਸ ਦੇ ਨਾਲ ਹੀ ਧਨਸ਼੍ਰੀ ਕੋਰੀਓਗ੍ਰਾਫਰ ਅਤੇ ਯੂਟਿਊਬਰ ਵੀ ਹੈਨ। 

PunjabKesari


Rakesh

Content Editor

Related News