ਟੀਮ ਇੰਡੀਆ ਦੇ ਇਹ 2 ਗੇਂਦਬਾਜ਼ ਦੱਖਣੀ ਅਫਰੀਕਾ ਲਈ ਬਣ ਸਕਦੇ ਹਨ ਵੱਡਾ ਖਤਰਾ

10/01/2019 4:16:42 PM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ 1-1 ਨਾਲ ਖਤਮ ਹੋਈ, ਪਰ ਹੁਣ ਦੋਵੇਂ ਟੀਮਾਂ ਟੈਸਟ ਸੀਰੀਜ਼ ਦਾ ਸਾਹਮਣਾ ਕਰਨ ਜਾ ਰਹੀਆਂ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ 'ਚ ਮਨਪਸੰਦ ਇਕ ਵਾਰ ਫਿਰ ਵਿਰਾਟ ਕੋਹਲੀ ਦੀ ਟੀਮ ਹੈ। ਦਰਅਸਲ ਟੀਮ ਇੰਡੀਆ ਪਿਛਲੀ 10 ਟੈਸਟ ਸੀਰੀਜ਼ ਆਪਣੇ ਘਰ 'ਤ ਨਹੀਂ ਹਾਰੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਇਸ ਦੇ ਦੋ ਸਪਿਨ ਗੇਂਦਬਾਜ਼ ਅਸ਼ਵਿਨ ਅਤੇ ਜਡੇਜਾ ਦੀ ਜੋੜੀ ਹੈ।PunjabKesari
ਅਸ਼ਵਿਨ-ਜਡੇਜਾ ਦਾ ਰਿਕਾਰਡ
ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਜੋੜੀ ਹਰ ਵਿਰੋਧੀ ਟੀਮ 'ਤੇ ਭਾਰੀ ਹੁੰਦੀ ਹੈ। ਇਹ ਦੋਨ੍ਹਾਂ ਗੇਂਦਬਾਜ਼ਾਂ ਨੇ ਭਾਰਤੀ ਉਪ-ਮਹਾਦੀਪ 'ਚ ਇਕੱਠੇ 28 ਟੈਸਟ ਮੈਚ ਖੇਡੇ ਹਨ। ਜਿਨ੍ਹਾਂ 'ਚ ਇਨ੍ਹਾਂ ਦੋਨ੍ਹਾਂ ਨੇ ਮਿਲ ਕੇ 315 ਵਿਕਟਾਂ ਹਾਸਲ ਕੀਤੀਆਂ ਹਨ। ਹਾਲਾਂਕਿ, ਪਿਛਲੇ 24 ਮਹੀਨਿਆਂ 'ਚ ਇਨ੍ਹਾਂ ਦੋਨ੍ਹਾਂ ਗੇਂਦਬਾਜ਼ਾਂ ਨੇ ਇਕ ਪਾਰੀ 'ਚ 5 ਵਿਕਟਾਂ ਨਹੀਂ ਲਈਆਂ ਹਨ। ਅਸ਼ਵਿਨ ਨੇ ਆਪਣਾ ਆਖਰੀ ਟੈਸਟ ਮੈਚ ਪਿਛਲੇ ਸਾਲ ਐਡੀਲੇਡ 'ਚ ਖੇਡਿਆ ਸੀ। ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫਰੀਕਾ ਖਿਲਾਫ ਅਸ਼ਵਿਨ ਅਤੇ ਜਡੇਜਾ ਦਾ ਰਿਕਾਰਡ ਧਮਾਕੇਦਾਰ ਹੈ। ਅਸ਼ਵਿਨ (ਆਰ ਅਸ਼ਵਿਨ) ਨੇ ਦੱਖਣੀ ਅਫਰੀਕਾ ਖਿਲਾਫ 7 ਮੈਚਾਂ 'ਚ 38 ਵਿਕਟਾਂ ਆਪਣੇ ਨਾਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੈਸਟ ਪ੍ਰਦਰਸ਼ਨ 7/66 ਹੈ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਨੇ ਦੱਖਣੀ ਅਫਰੀਕਾ ਖਿਲਾਫ 5 ਟੈਸਟ ਮੈਚਾਂ 'ਚ 29 ਵਿਕਟਾਂ ਹਾਸਲ ਕੀਤੀਆਂ ਹਨ।PunjabKesari
ਦੱਖਣੀ ਅਫਰੀਕਾ ਦਾ ਰਿਕਾਰਡ ਹੈ ਖਰਾਬ
ਦੱਖਣੀ ਅਫਰੀਕਾ ਦਾ ਰਿਕਾਰਡ ਵੀ ਭਾਰਤੀ ਜ਼ਮੀਨ 'ਤੇ ਕਾਫੀ ਖਰਾਬ ਹੈ। ਦੱਖਣੀ ਅਫਰੀਕਾ ਨੇ ਭਾਰਤ 'ਚ 16 'ਚੋਂ ਸਿਰਫ 5 ਟੈਸਟ ਮੈਚ ਜਿੱਤੇ ਹਨ, ਜਦਕਿ 8 'ਚੋਂ ਹਾਰ ਅਤੇ 3 ਟੈਸਟ ਡਰਾਅ ਹਨ। ਦੱਖਣੀ ਅਫਰੀਕਾ ਨੇ ਭਾਰਤ 'ਚ ਆਖਰੀ ਟੈਸਟ ਮੈਚ 10 ਸਾਲ ਪਹਿਲਾਂ 2009 'ਚ ਜਿੱਤਿਆ ਸੀ। ਇਸ ਸਮੇਂ ਦੌਰਾਨ ਦੱਖਣੀ ਅਫਰੀਕਾ 8 ਟੈਸਟ ਮੈਚ ਹਾਰ ਗਿਆ ਸੀ ਅਤੇ 1 ਮੈਚ ਡਰਾਅ ਰਿਹਾ ਸੀ।PunjabKesari


Related News