ਐਥਲੈਟਿਕਸ : ਭਾਰਤੀ ਦੌੜਾਕ ਪਾਰੂਲ ਨੇ 5000 ਮੀਟਰ ’ਚ ਜਿੱਤਿਆ ਸੋਨ ਤਮਗਾ

Wednesday, Aug 28, 2019 - 05:04 PM (IST)

ਐਥਲੈਟਿਕਸ : ਭਾਰਤੀ ਦੌੜਾਕ ਪਾਰੂਲ ਨੇ 5000 ਮੀਟਰ ’ਚ ਜਿੱਤਿਆ ਸੋਨ ਤਮਗਾ

ਸਪੋਰਟਸ ਡੈਸਕ : ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਦੌੜਾਕ ਪਾਰੂਲ ਚੌਧਰੀ ਨੇ 59ਵੀਂ ਨੈਸ਼ਨਲ ਇੰਟਰਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਹਿਲਾਵਾਂ ਦੀ 5000 ਮੀਟਰ ਦੌੜ ਵਿਚ ਸੋਨ ਤਮਗਾ ਜਿੱਤ ਲਿਆ। ਪੀ. ਏ. ਸੀ. ਸਟੇਡੀਅਮ ਵਿਚ ਸ਼ੁਰੂ ਹੋਈ ਚਾਰ ਦਿਨਾ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਮੰਗਲਵਾਰ ਨੂੰ ਪਾਰੂਲ ਨੇ 17:51.38 ਸਮੇਂ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ। ਪਾਰੂਲ ਤੋਂ ਇਲਾਵਾ ਸੁਰਿਆ ਲੋਂਗਾਥਨ ਨੇ ਇਸ ਮੁਕਾਬਲੇ ਦਾ ਚਾਂਦੀ ਅਤੇ ਆਰਤੀ ਪਾਟਿਲ ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ।

ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਤਾਮਿਲਨਾਡੂ ਦੇ ਅਰਚਨਾ ਸੁਸੀਨਦਰਨ ਨੇ ਮਹਿਲਾਵਾਂ ਦੀ 200 ਮੀਟਰ ਰੇਸ ਵਿਚ ਸੋਨ ਤਮਗਾ ਹਾਸਲ ਕੀਤਾ ਸੀ। ਅਰਚਨਾ ਨੇ 23.39 ਸੈਕੰਡ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਪੈਦਲ ਚਾਲ ਮੁਕਾਬਲੇ ਵਿਚ ਰਾਸ਼ਟਰੀ ਚੈਂਪੀਅਨ ਕੇਰਲ ਦੀ ਸੌਮਿਆ ਬੀ ਨੇ 1 ਘੰਟਾ 48 ਮਿੰਟ 19.35 ਸੈਕੰਡ ਦੇ ਸਮੇਂ ਦੇ ਨਾਲ ਸੋਨ ਤਮਗਾ ਜਿੱਤਿਆ।


Related News