ਇਕ ਵਧੀਆ IPL, ਦੌੜ 'ਚ ਸ਼ਾਮਲ ਹੋ ਜਾਣਗੇ ਧੋਨੀ : ਸ਼ਾਸਤਰੀ

01/09/2020 9:04:32 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਆਗਾਮੀ ਆਈ. ਪੀ. ਐੱਲ. 'ਚ ਵਧੀਆ ਪ੍ਰਦਰਸ਼ਨ ਦੀ ਬਦੌਲਤ ਇਸ ਸਾਲ ਅਕਤੂਬਰ 'ਚ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਦੀ ਹੋੜ 'ਚ ਸ਼ਾਮਲ ਹੋ ਜਾਣਗੇ। ਸ਼ਾਸਤਰੀ ਨੇ ਧੋਨੀ ਦੇ ਸੰਨਿਆਸ ਦੀਆਂ ਅਟਕਲਾਂ ਦੇ ਵਿਚ ਇਹ ਵੀ ਕਿਹਾ ਹੈ ਕਿ ਧੋਨੀ ਵਨ ਡੇ ਕ੍ਰਿਕਟ ਤੋਂ ਜਲਦ ਸੰਨਿਆਸ ਲੈ ਸਕਦੇ ਹਨ। ਸ਼ਾਸਤਰੀ ਨੇ ਕਿਹਾ ਕਿ ਧੋਨੀ ਜਲਦ ਹੀ ਆਪਣੇ ਵਨ ਡੇ ਕਰੀਅਰ ਨੂੰ ਅਲਵਿਦਾ ਕਹਿ ਸਕਦਾ ਹੈ। ਹਾਲਾਂਕਿ ਉਹ ਉਸ ਤੋਂ ਬਾਅਦ ਵੀ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖ ਸਕਦਾ ਹੈ। ਧੋਨੀ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ। ਸ਼ਾਸਤਰੀ ਦੀ ਇਸ ਗੱਲ 'ਤੇ ਜੇਕਰ ਯਕੀਨ ਕੀਤਾ ਜਾਵੇ ਤਾਂ ਧੋਨੀ ਆਸਟਰੇਲੀਆ 'ਚ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਵੀ ਖੇਡਦੇ ਨਜ਼ਰ ਆ ਸਕਦੇ ਹਨ। ਧੋਨੀ ਇਸ ਸਾਲ ਜੁਲਾਈ 'ਚ 39 ਸਾਲ ਦੇ ਹੋ ਜਾਣਗੇ।

PunjabKesari
ਭਾਰਤੀ ਕੋਚ ਨੇ ਕਿਹਾ ਕਿ ਧੋਨੀ ਦਾ ਟੀ-20 ਕਰੀਅਰ ਅਜੇ ਜ਼ਿੰਦਾ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਦੇ ਤੇ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਉਸ ਨੂੰ ਭਾਰਤੀ ਟੀਮ ਦੀ ਰੇਸ (ਦੌੜ) 'ਚ ਸ਼ਾਮਲ ਕਰ ਦੇਵੇਗਾ। ਫਿਲਹਾਲ ਰਿਸ਼ਭ ਪੰਤ ਭਾਰਤ ਦੀ ਵਨ ਡੇ ਤੇ ਟੀ-20 ਟੀਮਾਂ ਦਾ ਹਿੱਸਾ ਹੈ ਤੇ ਸੰਜੂ ਸੈਮਸਨ ਵੀ ਇਸ ਦੌੜ 'ਚ ਬਣਿਆ ਹੋਇਆ ਹੈ। ਸ਼ਾਸਤਰੀ ਦੇ ਇਸ ਬਿਆਨ 'ਤੇ ਸਮਝਿਆ ਜਾ ਸਕਦਾ ਹੈ ਕਿ ਧੋਨੀ ਇਸ ਸਾਲ ਅਕਤੂਬਰ 'ਚ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਗਾ ਹਿੱਸਾ ਬਣ ਸਕਦਾ ਹੈ। ਧੋਨੀ ਨੇ ਜੁਲਾਈ 2019 'ਚ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ ਹੈ ਪਰ ਉਨ੍ਹਾ ਨੇ ਸੰਨਿਆਸ ਨੂੰ ਲੈ ਕੇ ਸਿੱਧੇ ਤੌਰ 'ਤੇ ਕੋਈ ਗੱਲ ਨਹੀਂ ਕੀਤੀ ਹੈ।

PunjabKesari
ਜ਼ਿਕਰਯੋਗ ਹੈ ਕਿ ਧੋਨੀ ਨੇ 90 ਟੈਸਟ ਮੈਚਾਂ 'ਚ 38.09 ਦੀ ਔਸਤ ਨਾਲ 4876 ਦੌੜਾਂ, 350 ਵਨ ਡੇ ਮੈਚਾਂ 'ਚ 50.57 ਦੀ ਔਸਤ ਨਾਲ 10773 ਦੌੜਾਂ ਤੇ 98 ਟੀ-20 ਮੈਚਾਂ 'ਚ 37.60 ਦੀ ਔਸਤ ਨਾਲ 1617 ਦੌੜਾਂ ਬਣਾਈਆਂ ਹਨ। ਉਸ ਨੇ ਟੈਸਟ 'ਚ 256 ਕੈਚ ਤੇ 38 ਸਟੰਪਿੰਗ, ਵਨ ਡੇ 'ਚ 321 ਕੈਚ ਤੇ 123 ਸਟੰਪਿੰਗ, ਟੀ-20 'ਚ 57 ਕੈਚ ਤੇ 34 ਸਟੰਪਿੰਗ ਕੀਤੀਆਂ ਹਨ।


Gurdeep Singh

Content Editor

Related News