ਭਾਰਤੀ ਖਿਡਾਰੀਆਂ ਨੇ ਏਸ਼ੀਆ ਪਿਕਲਬਾਲ ਖੇਡਾਂ ’ਚ 5 ਸੋਨ ਸਮੇਤ ਜਿੱਤੇ 14 ਤਮਗੇ

Wednesday, Nov 06, 2024 - 11:28 AM (IST)

ਮੁੰਬਈ, (ਭਾਸ਼ਾ)– ਭਾਰਤੀ ਖਿਡਾਰੀਆਂ ਨੇ ਹਾਲ ਹੀ ਵਿਚ ਤਾਈਵਾਨ ਵਿਚ ਆਯੋਜਿਤ ਏਸ਼ੀਆ ਪਿਕਲਬਾਲ ਖੇਡਾਂ ਵਿਚ 5 ਸੋਨ, 4 ਚਾਂਦੀ ਤੇ 5 ਕਾਂਸੀ ਸਮੇਤ ਕੁੱਲ 14 ਤਮਗੇ ਜਿੱਤੇ। ਨਿਤਿਨ ਕੀਰਤਨੇ ਨੇ 50+ ਓਪਨ ਪੁਰਸ਼ ਸਿੰਗਲਜ਼ ਵਿਚ ਸੋਨ ਤਮਗਾ ਜਿੱਤਿਆ ਜਦਕਿ ਵਿਸ਼ਾਲ ਜਾਧਵ ਨੇ 35+ ਓਪਨ ਪੁਰਸ਼ ਸਿੰਗਲਜ਼ ਵਿਚ ਚਾਂਦੀ ਤਮਗਾ ਹਾਸਲ ਕੀਤਾ। ਖੁਸ਼ੀ ਸਚਦੇਵਾ ਤੇ ਸ਼ਰਧਾ ਦਮਾਨੀ ਕ੍ਰਮਵਾਰ 4.0 ਵਰਗ ਵਿਚ 19+ ਤੇ 35+ ਮਹਿਲਾ ਸਿੰਗਲਜ਼ ਵਿਚ ਚਾਂਦੀ ਤਮਗਾ ਆਪਣੇ ਨਾਂ ਕਰਨ ਵਿਚ ਸਫਲ ਰਹੀਆਂ ਜਦਕਿ ਸੰਦੀਪ ਤਾਵੜੇ ਨੇ 4.0 ਵਰਗ ਵਿਚ 50+ ਪੁਰਸ਼ ਸਿੰਗਲਜ਼ ਵਿਚ ਦੂਜਾ ਸਥਾਨ ਹਾਸਲ ਕੀਤਾ।

ਕੀਰਤਨੇ ਤੇ ਤਾਵੜੇ ਦੀ ਜੋੜੀ ਨੇ 50+ਓਪਨ ਪੁਰਸ਼ ਡਬਲਜ਼ ਵਿਚ ਸੋਨ ਤਮਗਾ ਜਿੱਤਿਆ। ਵੰਸ਼ਿਕਾ ਕਪਾਡੀਆ ਤੇ ਤੇਜਸ ਮਹਾਜਨ ਨੇ 19+ ਓਪਨ ਪੁਰਸ਼ ਡਬਲਜ਼ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਕਪਾਡੀਆ ਤੇ ਵ੍ਰਸ਼ਾਲੀ ਠਾਕਰੇ ਨੇ ਵੀ 19+ਓਪਨ ਮਿਕਸਡ ਡਬਲਜ਼ ਵਿਚ ਸੋਨ ਤਮਗਾ ਜਿੱਤਿਆ ਜਦਕਿ ਜਾਧਵ ਤੇ ਈਸ਼ਾ ਲਖਾਨੀ ਨੇ 35+ ਓਪਨ ਮਿਕਸਡ ਡਬਲਜ਼ ਵਿਚ ਸੋਨ ਤਮਗਾ ਜਿੱਤਿਆ। ਅਭਿਸ਼ੇਕ ਦੇਥਨ (35+ ਪੁਰਸ਼ ਸਿੰਗਲਜ਼ ਵਿਚ 4.0), ਜੋਹਾਨਨ ਫਰਨਾਂਡੀਜ਼ (35+ਓਪਨ ਮਹਿਲਾ ਸਿੰਗਲਜ਼), ਠਾਕਰੇ ਤੇ ਸਚਦੇਵਾ ਦੀ ਜੋੜੀ (19+ਓਪਨ ਮਹਿਲਾ ਡਬਲਜ਼), ਦਮਾਨੀ ਤੇ ਫਰਨਾਂਡੀਜ਼ ਦੀ ਜੋੜੀ (35+ਮਹਿਲਾ ਡਬਲਜ਼ 4.0) ਤੇ ਚੇਤਨ ਸਾਨਿਲ ਤੇ ਤਾਵੜੇ ਦੀ ਜੋੜੀ (50+ਪੁਰਸ਼ ਡਬਲਜ਼ 4.0) ਨੇ ਦੇਸ਼ ਲਈ ਕਾਂਸੀ ਤਮਗੇ ਜਿੱਤੇ।


Tarsem Singh

Content Editor

Related News