ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਇੰਗਲੈਂਡ ’ਚ ਮਨਾਉਣਗੇ ਭਾਰਤੀ ਖਿਡਾਰੀ

Friday, Jul 08, 2022 - 01:10 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਖਿਡਾਰੀ ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਇੰਗਲੈਂਡ ਦੇ ਬਰਮਿੰਘਮ ’ਚ 28 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ ’ਚ ਮਨਾਉਣਗੇ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਸੂਬਾ ਮੰਤਰੀ ਨਿਸ਼ਿਥ ਪ੍ਰਮਾਣਿਕ, ਭਾਰਤੀ ਓਲੰਪਿਕ ਸੰਘ ਦੇ ਕਾਰਜਕਾਰੀ ਪ੍ਰਧਾਨ ਅਨਿਲ ਖੰਨਾ, ਜਨਰਲ ਸਕੱਤਰ ਰਾਜੀਵ ਮਹਿਤਾ ਅਤੇ ਖਜ਼ਾਨਚੀ ਆਨੰਦੇਸ਼ਵਰ ਪਾਂਡਿਆ ਨੇ ਇੱਥੇ ਆਯੋਜਿਤ ਵਿਦਾਈ ਸਮਾਰੋਹ ’ਚ ਖਿਡਾਰੀਆਂ ਨੂੰ ਵਿਦਾਈ ਦਿੰਦੇ ਹੋਏ ਇਹ ਵਿਚਾਰ ਸਾਂਝੇ ਕੀਤੇ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ CM ਭਗਵੰਤ ਮਾਨ, ਹਰਭਜਨ ਸਿੰਘ ਨੇ ਟਵੀਟ ਕਰ ਦਿੱਤੀ ਵਧਾਈ

PunjabKesari

ਇਨ੍ਹਾਂ ਖੇਡਾਂ ’ਚ ਭਾਰਤ ਦੇ 215 ਖਿਡਾਰੀ 16 ਖੇਡਾਂ ’ਚ ਹਿੱਸਾ ਲੈਣਗੇ। ਇਨ੍ਹਾਂ ਦੇ ਨਾਲ 81 ਅਧਿਕਾਰੀ ਵੀ ਉਤਰਨਗੇ। ਇਸ ਮੌਕੇ ਖਿਡਾਰੀਆਂ ਦੀ ਅਧਿਕਾਰਕ ਪੌਸ਼ਾਕ ਦਾ ਵੀ ਉਦਘਾਟਨ ਕੀਤਾ ਗਿਆ। ਖੇਡ ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਇਨ੍ਹਾਂ ਖੇਡਾਂ ’ਚ ਭਾਰਤ ਦਾ 215 ਮੈਂਬਰੀ ਦਲ ਉਤਰੇਗਾ, ਜਿਨ੍ਹਾਂ ’ਚ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਗਿਣਤੀ ਇਕ ਬਰਾਬਰ ਹੋਵੇਗੀ। ਉਨ੍ਹਾਂ ਕਿਹਾ,‘‘ਰਾਸ਼ਟਰ ਮੰਡਲ ਖੇਡਾਂ ’ਚ 108 ਪੁਰਸ਼ ਅਤੇ 107 ਮਹਿਲਾ ਖਿਡਾਰਨਾਂ ਉਤਰਨਗੀਆਂ। ਜੋ ਇਹ ਕਹਿੰਦਾ ਹੈ ਕਿ ਟੋਕੀਓ ਓਲੰਪਿਕ ਦੀ ਕਾਮਯਾਬੀ ਦਾ ਸਫ਼ਰ ਜਾਰੀ ਹੈ। 100 ਤੋਂ ਵੱਧ ਖਿਡਾਰੀ ਇਸ ਸਮੇਂ ਵਿਦੇਸ਼ਾਂ ’ਚ ਟ੍ਰੇਨਿੰਗ ਲੈ ਰਹੇ ਹਨ। ਖਿਡਾਰੀਆਂ ਦੀ ਟ੍ਰੇਨਿੰਗ ’ਚ ਅਸੀਂ ਕੋਈ ਕਮੀ ਨਹੀਂ ਆਉਣ ਦਿਆਂਗੇ ਅਤੇ ਅੱਗੇ ਵੀ ਉਨ੍ਹਾਂ ਦੀ ਮਦਦ ਕਰਦੇ ਰਹਾਂਗੇ।’’

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਨੂੰ ਖੇਡ ਮੈਦਾਨ 'ਚ ਸ਼ਰੇਆਮ ਗੋਲੀ ਮਾਰ ਕੀਤਾ ਕਤਲ, ਦੇਖੋ ਵੀਡੀਓ

ਨਿਸ਼ਾਨੇਬਾਜ਼ੀ ਦੇ ਹਟਣ ਤੋਂ ਬਾਅਦ ਵੀ ਤਮਗਿਆਂ ਦੀ ਉਮੀਦ ਘੱਟ ਨਹੀਂ : ਅਨੁਰਾਗ ਠਾਕੁਰ

ਰਾਸ਼ਟਰ ਮੰਡਲ ’ਚ ਨਿਸ਼ਾਨੇਬਾਜ਼ੀ ਅਤੇ ਤੀਰ ਅੰਦਾਜ਼ੀ ਵਰਗੀਆਂ ਖੇਡਾਂ ਦੇ ਹਟਣ ਨਾਲ ਭਾਰਤੀ ਦੀਆਂ ਤਮਗਾ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ ਪਰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਮੀਦ ਜਤਾਈ ਹੈ ਕਿ ਦੂਜੀਆਂ ਖੇਡਾਂ ਦੇ ਖਿਡਾਰੀ ਇਸ ਕਮੀ ਨੂੰ ਪੂਰਾ ਕਰਨਗੇ। ਅਨੁਰਾਗ ਠਾਕੁਰ ਨੇ ਕਿਹਾ,‘‘ਪਿਛਲੇ (2018 ਗੋਲਡ ਕੋਸਟ) ਰਾਸ਼ਟਰ ਮੰਡਲ ਖੇਡਾਂ ’ਚ ਅਸੀਂ 7 ਸੋਨੇ ਸਮੇਤ 16 ਤਮਗੇ ਸਿਰਫ਼ ਨਿਸ਼ਾਨੇਬਾਜ਼ੀ ’ਚ ਜਿੱਤੇ ਸਨ। ਇਸ ਵਾਰ ਸਾਨੂੰ ਇਸ ਦੀ ਕਮੀ ਲੱਗੇਗੀ ਪਰ ਇਨ੍ਹਾਂ ਖੇਡਾਂ ’ਚ ਸਾਡੇ 215 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ ਉਹ ਆਪਣੇ ਮੁਕਾਬਲੇ ’ਚ ਚੰਗਾ ਕਰਨਗੇ।’’ ਇਨ੍ਹਾਂ ਖੇਡਾਂ ’ਚ ਸੋਨੇ ਦੇ ਤਮਗੇ ਜਿੱਤਣ ਵਾਲੇ ਨੂੰ 20 ਲੱਖ ਰੁਪਏ, ਚਾਂਦੀ ਦਾ ਤਮਗਾ ਜਿੱਤਣ ਵਾਲੇ ਨੂੰ 10 ਲੱਖ ਰੁਪਏ ਅਤੇ ਤਾਂਬੇ ਦਾ ਮੈਡਲ ਜਿੱਤਣ ਵਾਲੇ ਨੂੰ ਸਾਢੇ 7 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਵਰਿੰਦਰ ਸਹਿਵਾਗ ਨੇ ਕਮੈਂਟਰੀ ਦੌਰਾਨ ਵਿਰਾਟ ਕੋਹਲੀ ਨੂੰ ਕਿਹਾ 'ਛਮੀਆ', ਵੀਡੀਓ ਵਾਇਰਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News