ਭਾਰਤੀ ਖਿਡਾਰੀਆਂ ਨੂੰ ਅਜੇ ਤਕ ਨਹੀਂ ਮਿਲਿਆ ਦੈਨਿਕ ਭੱਤਾ

Sunday, Aug 26, 2018 - 03:22 PM (IST)

ਭਾਰਤੀ ਖਿਡਾਰੀਆਂ ਨੂੰ ਅਜੇ ਤਕ ਨਹੀਂ ਮਿਲਿਆ ਦੈਨਿਕ ਭੱਤਾ

ਪਾਲੇਮਬਾਂਗ : ਏਸ਼ੀਆਈ ਖੇਡਾਂ ਦੌਰਾਨ ਪਾਲੇਮਬੈਂਗ ਵਿਚ ਪ੍ਰਤੀਯੋਗਿਤਾਵਾਂ ਲਗਭਗ ਖਤਮ ਹੋਣ ਨੂੰ ਹਨ ਪਰ ਭਾਰਤੀ ਖਿਡਾਰੀਆਂ ਨੂੰ ਅਜੇ ਵੀ 50 ਡਾਲਰ ਦਾ ਦੈਨਿਕ ਭੱਤਾ ਨਹੀਂ ਮਿਲਿਆ ਹੈ। ਭਾਰਤੀ ਦਲ ਦੇ ਇਕ ਅਧਿਕਾਰੀ ਨੇ ਇਸ ਸਬੰਧੀ ਪੁੱਛਣ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪਾਲੇਮਬੈਂਗ ਟੈਨਿਸ ਤੇ ਨਿਸ਼ਾਨੇਬਾਜ਼ੀ ਵਰਗੀਆਂ ਕੁਝ ਖੇਡਾਂ ਦਾ ਆਯੋਜਨ ਸਥਾਨ ਹੈ, ਜਿੱਥੇ ਟੈਨਿਸ ਵਿਚ ਭਾਰਤੀ ਖਿਡਾਰੀਆਂ ਦੀਆਂ ਸਾਰੀਆਂ ਪ੍ਰਤੀਯੋਗਿਤਾਵਾਂ ਖਤਮ ਹੋ ਚੁੱਕੀਆਂ ਹਨ, ਨਿਸ਼ਾਨੇਬਾਜ਼ੀ ਦੀ ਪ੍ਰਤੀਯੋਗਿਤਾ ਕੱਲ ਖਤਮ ਹੋਵੇਗੀ।  ਦੋਵਾਂ ਹੀ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ ਹੁਣ ਤਕ ਮਿਲੇ ਕੁਲ ਛੇ ਸੋਨ ਤਮਗਿਆਂ 'ਚੋਂ ਅੱਧੇ ਅਰਥਾਤ ਤਿੰਨ ਸੋਨ ਤਮਗੇ ਜਿੱਤੇ ਹਨ ਪਰ ਅਜੇ ਵੀ ਉਨ੍ਹਾਂ ਦਾ ਦੈਨਿਕ ਭੱਤਾ ਮਿਲਣਾ ਬਾਕੀ ਹੈ। ਜ਼ਿਆਦਾਤਰ ਟੈਨਿਸ ਖਿਡਾਰੀ ਤੇ ਨਿਸ਼ਾਨੇਬਾਜ਼ ਪਹਿਲਾਂ ਹੀ ਆਪਣੀਆਂ ਦੂਜੀਆਂ ਪ੍ਰਤੀਯੋਗਿਤਾਵਾਂ ਲਈ ਇੱਥੋਂ ਰਵਾਨਾ ਹੋ ਚੁੱਕੇ ਹਨ।


Related News