ਨਿਊਜ਼ੀਲੈਡ ਖਿਲਾਫ ਟੀ-20 'ਚ ਇਨ੍ਹਾਂ ਭਾਰਤੀ ਖਿਡਾਰੀਆਂ ਦਾ ਰਿਹਾ ਹੈ ਪਲੜਾ ਭਾਰੀ

01/22/2020 11:26:38 AM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ 24 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਦੇ ਦੌਰਾਨ ਸਭ ਦੀਆਂ ਨਜ਼ਰਾਂ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 'ਤੇ ਟਿੱਕੀਆਂ ਰਹਿਣਗੀਆਂ। 2015 ਵਿਸ਼ਵ ਕੱਪ ਤੋਂ ਬਾਅਦ ਹੀ ਰੋਹਿਤ ਦਾ ਬੱਲਾ ਤੇਜ਼ ਪਿੱਚਾਂ ਵਾਲੇ ਦੇਸ਼ਾਂ 'ਚ ਕਾਫੀ ਚੱਲਿਆ ਹੈ। ਨਿਊਜ਼ੀਲੈਂਡ ਖਿਲਾਫ ਵੀ ਉਹ ਭਾਰਤ ਦੇ ਟਾਪ ਸਕੋਰਰ ਹਨ। ਰੋਹਿਤ ਦੇ ਨਾਂ ਭਾਰਤ ਵਲੋਂ ਨਿਊਜ਼ੀਲੈਂਡ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਲਾਉਣ ਦਾ ਰਿਕਾਰਡ ਵੀ ਹੈ। ਰੋਹਿਤ ਨੇ ਹੁਣ ਤੱਕ 9 ਛੱਕੇ ਲਗਾਏ ਹਨ। ਇਸ ਲਿਸਟ 'ਚ ਦੂਜੇ ਨੰਬਰ 'ਤੇ ਸਹਿਵਾਗ ਹੈ। ਆਓ ਜਾਣਦੇ ਹਾਂ ਭਾਰਤ ਅਤੇ ਨਿਊਜੀਲੈਂਡ ਦੇ 'ਚ ਹੋਏ ਟੀ-20 ਮੈਚਾਂ ਵਿਚਾਲੇ ਕਿਸ ਭਾਰਤੀ ਖਿਡਾਰੀਆਂ ਦਾ ਪੱਖ ਭਾਰੀ ਰਿਹਾ ਹੈ।PunjabKesari ਆਮਣੇ ਸਾਹਮਣੇ
11 ਮੈਚ, 8 ਨਿਊਜ਼ੀਲੈਂਡ ਜਿੱਤਿਆ, 3 ਭਾਰਤ ਜਿੱਤਿਆ

ਨਿਊਜ਼ੀਲੈਂਡ ਖਿਲਾਫ ਟਾਪ-5 ਬੱਲੇਬਾਜ਼
ਮਹਿੰਦਰ ਸਿੰਘ ਧੋਨੀ : 11 ਮੈਚ, 223 ਦੌੜਾਂ, 111.50 ਸਟ੍ਰਾਈਕ ਰੇਟ
ਰੋਹਿਤ ਸ਼ਰਮਾ : 9 ਮੈਚ, 198 ਦੌੜਾਂ, 155 ਸਟ੍ਰਾਈਕ ਰੇਟ
ਵਿਰਾਟ ਕੋਹਲੀ : 5 ਮੈਚ, 197 ਦੌੜਾਂ, 127 ਸਟ੍ਰਾਈਕ ਰੇਟ
ਸ਼ਿਖਰ ਧਵਨ  : 7 ਮੈਚ, 152 ਦੌੜਾਂ, 128.81 ਸਟ੍ਰਾਈਕ ਰੇਟPunjabKesari
ਨਿਊਜ਼ੀਲੈਂਡ ਖਿਲਾਫ ਟਾਪ-5 ਗੇਂਦਬਾਜ਼
ਇਰਫਾਨ ਪਠਾਨ : 4 ਮੈਚ, 5 ਵਿਕਟਾਂ
ਭੁਵਨੇਸ਼ਵਰ ਕੁਮਾਰ : 6 ਮੈਚ, 5 ਵਿਕਟਾਂ
ਹਰਭਜਨ ਸਿੰਘ : 3 ਮੈਚ, 4 ਵਿਕਟਾਂ
ਜਸਪ੍ਰੀਤ ਬੁਮਰਾਹ : 4 ਮੈਚ, 4 ਵਿਕਟਾਂ
ਕੁਰਣਾਲ ਪੰਡਯਾ : 3 ਮੈਚ, 4 ਵਿਕਟਾਂPunjabKesari
ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲਾ ਬੱਲੇਬਾਜ਼
9 ਰੋਹਿਤ ਸ਼ਰਮਾ
6 ਵਰਿੰਦਰ ਸਹਿਵਾਗ
6 ਸੁਰੇਸ਼ ਰੈਨਾ
6 ਵਿਰਾਟ ਕੋਹਲੀ 
6 ਯੁਵਰਾਜ ਸਿੰਘ


Related News