ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ

Wednesday, Sep 01, 2021 - 07:59 PM (IST)

ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ

ਨਵੀਂ ਦਿੱਲੀ- ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਮੈਚ ਲੰਡਨ ਦੇ ਓਵਲ ਮੈਦਾਨ 'ਚ ਖੇਡਿਆ ਜਾਵੇਗਾ। 5 ਮੈਚਾਂ ਦੀ ਟੈਸਟ ਸੀਰੀਜ਼ 1-1 ਦੀ ਬਰਾਬਰੀ 'ਤੇ ਹੈ। ਟੈਸਟ ਸੀਰੀਜ਼ ਦਾ ਇਹ ਮੈਚ ਦੋਵਾਂ ਹੀ ਟੀਮਾਂ ਦੇ ਲਈ ਮਹੱਤਵਪੂਰਨ ਹੈ ਕਿਉਂਕਿ ਜੋ ਟੀਮ ਇਸ ਮੈਚ ਨੂੰ ਜਿੱਤੇਗੀ ਉਹ ਸੀਰੀਜ਼ 'ਤੇ ਅਜੇਤੂ ਬੜ੍ਹਤ ਬਣਾ ਲਵੇਗੀ। ਚੌਥੇ ਟੈਸਟ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ 'ਤੇ ਵੀ ਸਭ ਦੀਆਂ ਨਜ਼ਰਾਂ ਹੋਣਗੀਆਂ। ਦੋਵੇਂ ਹੀ ਬੱਲੇਬਾਜ਼ ਇੰਗਲੈਂਡ ਦੇ ਵਿਰੁੱਧ ਟੈਸਟ ਵਿਚ ਵੱਡੇ ਰਿਕਾਰਡ ਬਣਾ ਸਕਦੇ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਆਪਣੇ ਨਾਂ ਇਕ ਰਿਕਾਰਡ ਬਣਾ ਸਕਦੇ ਹਨ।

PunjabKesari
ਵਿਰਾਟ ਕੋਹਲੀ ਪੂਰੀਆਂ ਕਰ ਸਕਦੇ ਹਨ 23 ਹਜ਼ਾਰ ਦੌੜਾਂ-
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਭਾਵੇਂ ਹੀ ਇਸ ਸੀਰੀਜ਼ ਵਿਚ ਸ਼ਾਂਤ ਰਿਹਾ ਹੈ ਪਰ ਫੈਂਸ ਉਸਦੇ ਬੱਲੇ ਤੋਂ ਸੈਂਕੜੇ ਦਾ ਇੰਤਜ਼ਾਰ ਕਰ ਰਹੇ ਹਨ। ਚੌਥੇ ਟੈਸਟ ਮੈਚ ਵਿਚ ਵਿਰਾਟ ਕੋਹਲੀ ਦੇ ਕੋਲ ਵਧੀਆ ਮੌਕਾ ਵੀ ਹੈ ਕਿ ਉਹ ਸੈਂਕੜੇ ਦੇ ਸੋਕੇ ਨੂੰ ਖਤਮ ਕਰਨ। ਚੌਥੇ ਟੈਸਟ ਮੈਚ 'ਚ ਇਕ ਦੌੜ ਬਣਾਉਂਦੇ ਹੀ ਵਿਰਾਟ ਕੋਹਲੀ ਦੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਵਿਚ 23 ਹਜ਼ਾਰ ਦੌੜਾਂ ਪੂਰੀਆਂ ਹੋ ਜਾਣਗੀਆਂ। ਵਿਰਾਟ ਕੋਹਲੀ ਦੇ ਫਿਲਹਾਲ ਅੰਤਰਰਾਸ਼ਟਰੀ ਕ੍ਰਿਕਟ ਵਿਚ 22,999 ਦੌੜਾਂ ਹਨ। ਜਿਸ 'ਚ ਉਨ੍ਹਾਂ ਨੇ ਟੈਸਟ ਕ੍ਰਿਕਟ ਵਿਚ 7671, ਵਨ ਡੇ ਵਿਚ 12169 ਅਤੇ ਟੀ-20 ਕ੍ਰਿਕਟ ਵਿਚ 3159 ਦੌੜਾਂ ਬਣਾਈਆਂ ਹਨ।

PunjabKesari
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇੰਗਲੈਂਡ ਦੇ ਵਿਰੁੱਧ ਵਧੀਆ ਬੱਲੇਬਾਜ਼ੀ ਕੀਤੀ ਹੈ। ਰੋਹਿਤ ਨੇ ਇਸ ਸੀਰੀਜ਼ ਵਿਚ ਕੇ. ਐੱਲ. ਰਾਹੁਲ ਦੇ ਨਾਲ ਵਧੀਆ ਸ਼ੁਰੂਆਤ ਦੇਣ 'ਚ ਕਾਮਯਾਬ ਹੋਏ ਹਨ। ਇਹੀ ਕਾਰਨ ਹੈ ਕਿ ਰੋਹਿਤ ਆਈ. ਸੀ. ਸੀ. ਦੀ ਤਾਜ਼ਾ ਟੈਸਟ ਰੈਂਕਿੰਗ ਵਿਚ 5ਵੇਂ ਸਥਾਨ 'ਤੇ ਆ ਗਏ ਹਨ, ਜੋਕਿ ਉਸਦੇ ਕ੍ਰਿਕਟ ਕਰੀਅਰ ਦੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ ਹੈ। ਰੋਹਿਤ ਵੀ ਚੌਥੇ ਟੈਸਟ ਮੈਚ ਵਿਚ ਆਪਣੇ ਨਾਂ ਵੱਡਾ ਰਿਕਾਰਡ ਦਰਜ ਕਰ ਸਕਦੇ ਹਨ। ਰੋਹਿਤ ਸ਼ਰਮਾ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿਚ 15 ਹਜ਼ਾਰ ਦੌੜਾਂ ਬਣਾਉਣ ਦੇ ਲਈ 22 ਦੌੜਾਂ ਦੀ ਜ਼ਰੂਰਤ ਹੈ। 22 ਦੌੜਾਂ ਬਣਾਉਂਦੇ ਹੀ ਉਸਦੇ ਨਾਂ ਇਹ ਰਿਕਾਰਡ ਦਰਜ ਹੋ ਜਾਵੇਗਾ। ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਵਿਚ 2909, ਵਨ ਡੇ ਵਿਚ 9205 ਅਤੇ ਟੀ-20 ਵਿਚ 2864 ਦੌੜਾਂ ਬਣਾਈਆਂ ਹਨ।

PunjabKesari
ਬੁਮਰਾਹ ਟੈਸਟ ਕ੍ਰਿਕਟ ਵਿਚ ਹਾਸਲ ਕਰ ਸਕਦੇ ਹਨ 100 ਵਿਕਟਾਂ
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇਸ ਸੀਰੀਜ਼ ਵਿਚ ਵਧੀਆ ਗੇਂਦਬਾਜ਼ੀ ਕੀਤੀ ਹੈ ਅਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਆਪਣੀ ਸਪੀਡ ਨਾਲ ਡਰਾਇਆ ਵੀ ਹੈ। ਬੁਮਰਾਹ ਨੇ ਆਪਣੇ ਸਟੀਕ ਲਾਈਨ ਅਤੇ ਲੈਂਥ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਣ ਵਿਚ ਕਾਮਯਾਬ ਵੀ ਹੋਏ ਹਨ। ਇੰਗਲੈਂਡ ਦੇ ਵਿਰੁੱਧ ਚੌਥੇ ਟੈਸਟ ਮੈਚ 'ਚ ਬੁਮਰਾਹ ਆਪਣੇ ਟੈਸਟ ਕ੍ਰਿਕਟ ਵਿਚ 100 ਵਿਕਟਾਂ ਪੂਰੀਆਂ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਸਿਰਫ 3 ਵਿਕਟਾਂ ਦੀ ਜ਼ਰੂਰਤ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News