T20 WC 2022 : ਭਾਰਤੀ ਮੂਲ ਦੇ UAE ਦੇ ਗੇਂਦਬਾਜ਼ ਮਯੱਪਨ ਨੇ ਟੂਰਨਾਮੈਂਟ ਦੀ ਲਈ ਪਹਿਲੀ ਹੈਟ੍ਰਿਕ (ਵੀਡੀਓ)

Tuesday, Oct 18, 2022 - 07:42 PM (IST)

ਜੀਲਾਂਗ : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸਪਿਨ ਗੇਂਦਬਾਜ਼ ਕਾਰਤਿਕ ਮਯੱਪਨ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਖਿਲਾਫ ਪਹਿਲੇ ਦੌਰ ਦੇ ਮੈਚ 'ਚ ਟੀ-20 ਵਿਸ਼ਵ ਕੱਪ 2022 ਦੀ ਪਹਿਲੀ ਹੈਟ੍ਰਿਕ ਲਈ। ਮਯੱਪਨ ਨੇ ਪਾਰੀ ਦੇ 15ਵੇਂ ਓਵਰ ਦੀ ਕ੍ਰਮਵਾਰ ਚੌਥੀ, ਪੰਜਵੀਂ ਅਤੇ ਛੇਵੀਂ ਗੇਂਦ 'ਤੇ ਕ੍ਰਮਵਾਰ ਭਾਨੁਕਾ ਰਾਜਪਕਸ਼ੇ, ਚਰਿਤਾ ਅਸਲੰਕਾ ਅਤੇ ਦਾਸੁਨ ਸ਼ਨਾਕਾ ਨੂੰ ਆਊਟ ਕਰਕੇ ਇਹ ਰਿਕਾਰਡ ਬਣਾਇਆ।

ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪੰਜਵੀਂ ਹੈਟ੍ਰਿਕ ਹੈ ਜਦਕਿ ਇਸ ਟੂਰਨਾਮੈਂਟ ਦੀ ਇਹ ਪਹਿਲੀ ਹੈਟ੍ਰਿਕ ਹੈ। ਸੱਜੇ ਹੱਥ ਦੇ ਲੈੱਗ ਬ੍ਰੇਕ ਗੇਂਦਬਾਜ਼ ਮਯੱਪਨ ਨੇ ਆਪਣੇ ਚਾਰ ਓਵਰਾਂ ਵਿੱਚ ਤਿੰਨ ਵਿਕਟਾਂ ਲੈ ਕੇ ਕੁੱਲ 19 ਦੌੜਾਂ ਦਿੱਤੀਆਂ। ਯੂ. ਏ. ਈ. ਦਾ ਇਹ ਗੇਂਦਬਾਜ਼ ਮਯੱਪਨ ਭਾਰਤੀ ਮੂਲ ਦਾ ਹੈ ਤੇ ਇਸ ਸਬੰਧ ਭਾਰਤ ਦੇ ਚੇਨਈ ਨਾਲ ਹੈ। 


Tarsem Singh

Content Editor

Related News