ਭਾਰਤੀ ਮੂਲ ਦੇ ਗੋਲਫਰ ਅਕਸ਼ੈ ਭਾਟੀਆ ਨੇ ਜਿੱਤਿਆ ਕੋਰਨ ਫੈਰੀ ਟੂਰ ਦਾ ਖ਼ਿਤਾਬ
Thursday, Jan 20, 2022 - 12:42 PM (IST)
ਬਹਾਮਾਸ (ਭਾਸ਼ਾ) : ਭਾਰਤੀ ਮੂਲ ਦੇ ਨੌਜਵਾਨ ਗੋਲਫਰ ਅਕਸ਼ੈ ਭਾਟੀਆ ਨੇ ਇੱਥੇ ਸੈਂਡਲਸ ਐਮਰਾਲਡ ਬੇ ਵਿਖੇ ਕੋਰਨ ਫੈਰੀ ਟੂਰ ਦੇ ਬਹਾਮਾਸ ਗ੍ਰੇਟ ਐਕਜ਼ੁਮਾ ਕਲਾਸਿਕ ਦਾ ਖ਼ਿਤਾਬ ਜਿੱਤਿਆ। ਇਸ ਜਿੱਤ ਨਾਲ 19 ਸਾਲਾ ਭਾਟੀਆ 1990 ਵਿਚ ਟੂਰ ਦੀ ਸਥਾਪਨਾ ਦੇ ਬਾਅਦ ਤੋਂ ਕੋਰਨ ਫੈਰੀ ਟੂਰ ਦਾ ਕੋਈ ਮੁਕਾਬਲਾ ਜਿੱਤਣ ਵਾਲੇ ਤੀਜੇ ਸਭ ਤੋਂ ਘੱਟ ਉਮਰ ਦੇ ਖਿਡਾਬੀ ਬਣ ਗਏ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ, ਇਸ ਮਾਮਲੇ ’ਚ ਸਚਿਨ ਤੇਂਦੁਲਕਰ ਨੂੰ ਛੱਡਿਆ ਪਿੱਛੇ
All smiles from the new @BahamasKFTour champion. 😁 pic.twitter.com/eREYi7Y2WF
— Korn Ferry Tour (@KornFerryTour) January 19, 2022
ਭਾਟੀਆ ਨੇ ਫਾਈਨਲ ਗੇੜ ਵਿਚ 7 ਅੰਡਰ 65 ਦਾ ਕਾਰਡ ਖੇਡਿਆ, ਜਿਸ ਨਾਲ ਉਹ 2 ਸ਼ਾਟ ਨਾਲ ਜਿੱਤ ਦਰਜ ਕਰਨ ਵਿਚ ਸਫ਼ਲ ਰਹੇ। ਉਨ੍ਹਾਂ ਨੇ ਕੁੱਲ 14 ਅੰਡਰ 274 ਦਾ ਸਕੋਰ ਬਣਾਇਆ। ਪਾਲ ਹੇਨਲੀ 12 ਅੰਡਰ ਨਾਲ ਦੂਜੇ ਸਥਾਨ ’ਤੇ ਰਹੇ। ਅਮਰੀਕਾ ਵਿਚ ਰਹਿਣ ਵਾਲੇ ਭਾਟੀਆ ਆਸਟ੍ਰੇਲੀਆ ਦੇ ਵਿਸ਼ਵ ਵਿਚ ਸਾਬਕਾ ਨੰਬਰ ਇਕ ਗੋਲਫਰ ਜੈਸਨ ਡੇ ਅਤੇ ਕੋਰੀਆਈ ਸਟਾਰ ਸੁੰਗਜੀ ਇਮ ਦੇ ਬਾਅਦ ਤੀਜੇ ਨੌਜਵਾਨ ਖਿਡਾਰੀ ਹਨ, ਜਿਨ੍ਹਾਂ ਨੇ ਇਹ ਟੂਰਨਾਮੈਂਟ ਜਿੱਤਿਆ।
ਇਹ ਵੀ ਪੜ੍ਹੋ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।