ਸਾਲ 2019 'ਚ ਭਾਰਤ ਨੂੰ ਮਿਲਿਆ ਮਯੰਕ ਦੇ ਰੂਪ 'ਚ ਬਿਹਤਰੀਨ ਟੈਸਟ ਓਪਨਰ

12/27/2019 5:44:53 PM

ਸਪੋਰਟਸ ਡੈਸਕ— ਮਯੰਕ ਅਗਰਵਾਲ ਦੇ ਤੌਰ 'ਤੇ ਟੀਮ ਇੰਡੀਆ ਨੂੰ ਇਸ ਸਾਲ 2019 'ਚ ਇਕ ਅਜਿਹਾ ਓਪਨਰ ਬੱਲੇਬਾਜ਼ ਮਿਲਿਆ ਜਿਸ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਹੈ। ਇਸ ਸਾਲ 2019 'ਚ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਟੈਸਟ ਦੇ ਲਿਹਾਜ਼ ਨਾਲ ਭਾਰਤੀ ਟੀਮ ਲਈ ਕਿੰਨੇ ਕਾਰਗਰ ਹਨ। ਵਿਰਾਟ ਕੋਹਲੀ ਦੁਨੀਆ ਦੇ ਬਿਹਰਤੀਨ ਟੈਸਟ ਬੱਲੇਬਾਜ਼ਾਂ 'ਚ ਗਿਣੇ ਜਾਂਦੇ ਹਨ, ਪਰ ਮਯੰਕ ਨੇ ਇਸ ਸਾਲ ਦੌੜਾਂ ਬਣਾਉਣ ਦੇ ਮਾਮਲੇ 'ਚ ਉਨ੍ਹਾਂ ਨੂੰ ਵੀ ਪਿੱਛੇ ਛੱਡ ਦਿੱਤਾ।PunjabKesari
ਮਯੰਕ ਨੇ ਉਝ ਤਾਂ ਟੈਸਟ ਕ੍ਰਿਕਟ 'ਚ ਆਪਣਾ ਡੈਬਿਊ ਸਾਲ 2018 'ਚ ਆਸਟਰੇਲੀਆ ਖਿਲਾਫ ਮੈਲਬਰਨ 'ਚ ਕੀਤਾ ਸੀ, ਮਯੰਕ ਨੂੰ 2018-19 'ਚ ਆਸਟਰੇਲੀਆ ਦੌਰੇ ਲਈ ਟੈਸਟ ਟੀਮ 'ਚ ਜਗ੍ਹਾ ਦਿੱਤੀ ਗਈ। ਉਸ ਨੇ ਸਾਲ 2018 'ਚ ਕੰਗਾਰੂਆਂ ਖਿਲਾਫ ਬਾਕਸਿੰਗ ਡੇ ਟੈਸਟ ਮੈਚ ਖੇਡਿਆ ਸੀ ਅਤੇ ਮੈਚ ਦੀਆਂ ਦੋਵਾਂ ਪਾਰੀਆਂ 'ਚ 76 ਅਤੇ 42 ਦੌੜਾਂ ਬਣਾਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ਅਗਲੇ ਟੈਸਟ 'ਚ ਵੀ ਮੌਕਾ ਮਿਲਿਆ ਜੋ 3 ਜਨਵਰੀ ਤੋਂ ਸਿਡਨੀ 'ਚ ਖੇਡਿਆ ਗਿਆ ਸੀ। ਇਸ ਮੈਚ 'ਚ ਮਯੰਕ ਨੇ 77 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਦੌਰਾ ਮਯੰਕ ਲਈ ਸ਼ਾਨਦਾਰ ਰਿਹਾ 'ਤੇ ਉਸ ਦਾ ਸਰਵਸ਼੍ਰੇਸ਼ਠ ਤਾਂ ਇਸ ਸਾਲ ਆਇਆ। ਆਸਟਰੇਲੀਆ ਤੋਂ ਬਾਅਦ ਉਸ ਨੇ ਵਿੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਿੱਥੇ ਮਯੰਕ ਨੇ ਦੋਵਾਂ ਮੈਚਾਂ 'ਚ 5,16,55,4 ਦੌੜਾਂ ਦੀ ਪਾਰੀ ਖੇਡੀ।PunjabKesari
ਇਸ ਤੋਂ ਬਾਅਦ ਮਯੰਕ ਦਾ ਬੱਲਾ ਚੱਲਦਾ ਰਿਹਾ, ਹਾਲ ਹੀ 'ਚ ਦੱਖਣੀ ਅਫਰੀਕਾ ਖਿਲਾਫ ਉਸ ਨੇ ਟੈਸਟ 'ਚ ਪਹਿਲਾ ਦੋਹਰਾ ਸੈਂਕੜਾ ਲਾਇਆ ਘਰੇਲੂ ਮੈਦਾਨ 'ਤੇ ਉਸ ਨੇ ਆਪਣੇ ਪਹਿਲੇ ਹੀ ਟੈਸਟ ਮੈਚ 'ਚ ਦੱਖਣੀ ਅਫਰੀਕਾ ਖਿਲਾਫ ਵਿਸ਼ਾਖਾਪਟਨਮ 'ਚ 215 ਦੌੜਾਂ ਦੀ ਪਾਰੀ ਖੇਡ ਕੇ ਫਿਰ ਤੋਂ ਆਪਣੇ ਆਪ ਨੂੰ ਸਾਬਤ ਕਰ ਲਿਆ। ਇਸ ਤੋਂ ਬਾਅਦ ਬੰਗਲਾਦੇਸ਼ ਖਿਲਾਫ ਇੰਦੌਰ ਟੈਸਟ 'ਚ ਉਸ ਨੇ ਆਪਣੇ ਕਰੀਅਰ ਦਾ ਇਕ ਹੋਰ ਦੋਹਰਾ ਸੈਂਕੜਾ ਲਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਕ ਵਾਰ ਫਿਰ ਤੋਂ ਮਯੰਕ ਨੇ ਬੰਗਲਾਦੇਸ਼ ਖਿਲਾਫ ਇੰਦੌਰ ਟੈਸਟ ਮੈਚ 'ਚ ਦੋਹਰਾ ਸੈਂਕੜਾ ਲਾ ਦਿੱਤਾ ਅਤੇ 243 ਦੌੜਾਂ ਬਣਾਈਆਂ। ਉਸ ਨੇ ਘਰੇਲੂ ਧਰਤੀ 'ਤੇ ਖੇਡੀ ਗਈ ਇਸ ਸੀਰੀਜ਼ ਦੇ ਦੌਰਾਨ ਦੋਹਰੇ ਸੈਂਕੜੇ ਲਗਾਏ। ਮਯੰਕ ਅਗਰਵਾਲ ਦੇ ਇਸ ਦਮਦਾਰ ਪ੍ਰਦਰਸ਼ਨ ਨੂੰ ਵੇਖ ਕੇ ਦੁਨੀਆ ਵੀ ਹੈਰਾਨ ਰਹਿ ਗਈ ਅਤੇ ਇਸ ਤੋਂ ਬਾਅਦ ਮਯੰਕ ਦੀ ਗਿਣਤੀ ਵੱਡੇ ਖਿਡਾਰੀਆਂ 'ਚ ਹੋਣ ਲੱਗੀ।PunjabKesari ਇਸ ਸਾਲ ਟੈਸਟ ਮਯੰਕ ਨੇ ਭਾਰਤ ਵਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਇਸ ਸਾਲ 8 ਟੈਸਟ ਮੁਕਾਬਲਿਆਂ ਦੀਆਂ 11 ਪਾਰੀਆਂ 'ਚ 68.54 ਦੀ ਔਸਤ ਨਾਲ ਕੁਲ 754 ਦੌੜਾਂ ਬਣਾਈਆਂ। ਇਸ ਦੇ ਨਾਲ ਉਸ ਦੇ ਤਿੰਨ ਸੈਂਕੜੇ ਅਤੇ ਦੋ ਅਰਧ ਸੈਂਕੜੇ ਸ਼ਾਮਲ ਹਨ। ਇਸ ਸਾਲ ਮਯੰਕ ਅਗਰਵਾਲ ਦਾ ਸਰਵਸ਼੍ਰੇਸ਼ਠ ਸਕੋਰ 243 ਦੌੜਾਂ ਰਿਹਾ ਹੈ। ਭਾਰਤ ਵਲੋਂ ਟੈਸਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ 612 ਦੌੜਾਂ ਬਣਾ ਤੀਜੇ ਸਥਾਨ 'ਤੇ ਰਹੇ ਹਨ। ਉਥੇ ਹੀ ਅਜਿੰਕਿਯ ਰਹਾਨੇ 642 ਦੌੜਾਂ ਬਣਾ ਕੇ ਦੂਜੇ ਸਥਾਨ 'ਤੇ ਹਨ।


Related News