ਇੰਡੀਅਨ ਆਇਲ ਮੁੰਬਈ ਨੇ 5ਵੀਂ ਵਾਰ ਜਿੱਤਿਆ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ

11/04/2023 6:45:46 PM

ਜਲੰਧਰ- ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਇੰਡੀਅਨ ਆਇਲ ਮੁੰਬਈ ਨੇ ਸੀ. ਏ. ਜੀ. ਦਿੱਲੀ ਨੂੰ 5-3 ਨਾਲ ਹਰਾ ਕੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ 5ਵੀਂ ਵਾਰ ਜਿੱਤਿਆ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਆਯੋਜਿਤ ਉਕਤ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਗਾਖਲ ਬ੍ਰਦਰਸ (ਯੂ. ਐੱਸ. ਏ.) ਵੱਲੋਂ ਸਪਾਂਸਰਡ 5.50 ਲੱਖ ਰੁਪਏ ਦਾ ਨਕਦ ਇਨਾਮ ਅਤੇ ਇਕ ਜੇਤੂ ਟਰਾਫੀ (ਬਲਦੇਵ ਸਿੰਘ ਰੰਧਾਵਾ ਦੀ ਯਾਦ ’ਚ) ਨਾਲ ਸਨਮਾਨਿਤ ਕੀਤਾ ਗਿਆ। ਉਪ-ਜੇਤੂ ਟੀਮ ਨੂੰ ਉਨ੍ਹਾਂ ਦੇ ਪਿਤਾ ਦੀ ਯਾਦ ’ਚ ਬਲਵਿੰਦਰ ਸੈਣੀ (ਜਰਮਨੀ) ਵੱਲੋਂ ਸਪਾਂਸਰਡ 2.51 ਲੱਖ ਰੁਪਏ ਦਾ ਨਕਦ ਇਨਾਮ ਅਤੇ ਇਕ ਉਪ-ਜੇਤੂ ਟਰਾਫੀ (ਐੱਨ. ਕੇ. ਅਗਰਵਾਲ ਦੀ ਯਾਦ ’ਚ) ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਓਲੰਪੀਅਨ ਮਨਪ੍ਰੀਤ ਸਿੰਘ (ਪੰਜਾਬ ਪੁਲਸ ਜਲੰਧਰ) ਨੂੰ 51,000 ਰੁਪਏ ਦੀ ਨਕਦੀ ਨਾਲ ਸਨਮਾਨਿਤ ਕੀਤਾ ਗਿਆ, ਜੋ ਉਨ੍ਹਾਂ ਦੇ ਪਿਤਾ ਦੀ ਯਾਦ ’ਚ ਰਣਬੀਰ ਸਿੰਘ ਰਾਣਾ ਟੁਟ ਵੱਲੋਂ ਸਪਾਂਸਰਡ ਹੈ। ਟੂਰਨਾਮੈਂਟ ਦੇ ਉਭਰਦੇ ਖਿਡਾਰੀ ਰਾਜਬੀਰ ਸਿੰਘ (ਇੰਡੀਅਨ ਆਇਲ) ਨੂੰ 31,000 ਰੁਪਏ (ਜੀ. ਐੱਸ. ਢਿੱਲੋਂ ਆਈ. ਜੀ. ਵੱਲੋਂ ਸਪਾਂਸਰਡ) ਨਾਲ ਸਨਮਾਨਿਤ ਕੀਤਾ ਗਿਆ।

ਅੱਜ ਦੇ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ (ਵਿੱਤ ਮੰਤਰੀ, ਪੰਜਾਬ) ਨੇ ਸੁਰਜੀਤ ਹਾਕੀ ਸੋਸਾਇਟੀ ਨੂੰ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਫਾਈਨਲ ਮੁਕਾਬਲੇ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਸੇਂਟ ਫਰਾਂਸਿਸ ਸਕੂਲ ਕਰਤਾਰਪੁਰ ਦੀਆਂ ਲੜਕੀਆਂ ਨੇ ਗਿੱਧਾ-ਭੰਗੜਾ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : 'ਪ੍ਰਿੰਸ ਆਫ ਕੋਲਕਾਤਾ' ਦੇ ਸ਼ਹਿਰ 'ਚ 'ਕਿੰਗ ਕੋਹਲੀ' ਦਾ ਜ਼ਬਰਦਸਤ ਕ੍ਰੇਜ਼

ਇਸ ਮੌਕੇ ਸੁਸ਼ੀਲ ਰਿੰਕੂ (ਐੱਮ. ਪੀ. ਜਲੰਧਰ), ਰਾਜਨ ਬੇਰੀ (ਡੀ. ਜੀ. ਐੱਮ.) ਇੰਡੀਅਨ ਆਇਲ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਓਲੰਪੀਅਨ ਅਜੀਤਪਾਲ ਸਿੰਘ, ਗੈਰੀ ਜੋਹਲ (ਕੈਨੇਡਾ) ਰਾਜਵਿੰਦਰ ਕੌਰ ਥਿਆੜਾ, ਅਮੋਲਕ ਸਿੰਘ ਗਾਖਲ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਵਰਿੰਦਰਪ੍ਰੀਤ ਸਿੰਘ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਲਖਬੀਰ ਸਿੰਘ ਨਾਰਵੇ, ਰਵਿੰਦਰ ਸਿੰਘ ਪੁਆਰ, ਰਣਬੀਰ ਸਿੰਘ ਰਾਣਾ ਤੂਤ, ਨੱਥਾ ਸਿੰਘ ਗਾਖਲ, ਰਾਮ ਪ੍ਰਤਾਪ, ਐੱਲ. ਆਰ. ਨਾਇਰ, ਕੈਮ ਗਿੱਲ, ਅਵਤਾਰ ਸਿੰਘ ਤਾਰੀ, ਲਖਵਿੰਦਰ ਪਾਲ ਸਿੰਘ ਖਹਿਰਾ, ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਨਰਿੰਦਰਪਾਲ ਸਿੰਘ ਜੱਜ, ਰਾਜਨ ਚੋਪੜਾ, ਰਿਪੁਦਮਨ ਕੁਮਾਰ ਸਿੰਘ, ਡਾ. ਗੁਰਚਰਨ ਸਿੰਘ, ਦਲਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਥਿਆੜਾ, ਤਲਵਿੰਦਰ ਹੇਅਰ, ਮੰਗਲ ਸਿੰਘ, ਦਿਨੇਸ਼ ਢੱਲ, ਆਸ਼ੂ ਮਰਵਾਹਾ, ਰਾਜਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਸ ਮੌਕੇ ਕੱਢੇ ਗਏ ਲੱਕੀ ਡਰਾਅ ’ਚ ਕੂਪਨ ਨੰਬਰ 15657 ਦਾ ਫਰਿੱਜ, ਕੂਪਨ ਨੰਬਰ 20248 ਦੀ ਐੱਲ. ਸੀ. ਡੀ., ਕੂਪਨ ਨੰਬਰ 14810 ਦੀ ਵਾਸ਼ਿੰਗ ਮਸ਼ੀਨ, ਕੂਪਨ ਨੰਬਰ 18693 ਦੀ ਕਾਰ (ਮਾਰਵਾਹਾ ਆਟੋਜ਼ ਵੱਲੋਂ ਸਪਾਂਸਰਡ) ਕੱਢੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 


Tarsem Singh

Content Editor

Related News