ਭਾਰਤੀ ਮਿਡਫੀਲਡਰ ਅਨਿਰੁਧ ਥਾਪਾ ਦੋਹਾ ’ਚ ਕੋਵਿਡ-19 ਜਾਂਚ ’ਚ ਪਾਏ ਗਏ ਪਾਜ਼ੇਟਿਵ

Saturday, Jun 05, 2021 - 05:44 PM (IST)

ਭਾਰਤੀ ਮਿਡਫੀਲਡਰ ਅਨਿਰੁਧ ਥਾਪਾ ਦੋਹਾ ’ਚ ਕੋਵਿਡ-19 ਜਾਂਚ ’ਚ ਪਾਏ ਗਏ ਪਾਜ਼ੇਟਿਵ

ਨਵੀਂ ਦਿੱਲੀ (ਭਾਸ਼ਾ) : ਭਾਰਤੀ ਮਿਡਫੀਲਡਰ ਅਨਿਰੁਧ ਥਾਪਾ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਏ ਹਨ ਅਤੇ ਦੋਹਾ ਵਿਚ ਟੀਮ ਦੇ ਹੋਟਲ ਵਿਚ ਇਕ ਵੱਖ ਕਮਰੇ ਵਿਚ ਇਕਾਂਤਵਾਸ ਵਿਚ ਹਨ। ਥਾਪਾ ਬੁੱਧਵਾਰ ਨੂੰ ਪਾਜ਼ੇਟਿਵ ਪਾਏ ਗਏ। ਇਸ ਤੋਂ ਇਕ ਦਿਨ ਪਹਿਲਾਂ ਭਾਰਤ ਨੂੰ ਵਿਸ਼ਵ ਕੱਪ ਅਤੇ ਏਸ਼ੀਆਈ ਕੱਪ ਦੇ ਸੰਯੁਕਤ ਕੁਆਲੀਫਾਇਰ ਮੁਕਾਬਲੇ ਵਿਚ ਏਸ਼ੀਆਈ ਚੈਂਪੀਅਨ ਕਤਰ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐਫ.ਐਫ.) ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਕਿਹਾ, ‘ਹਾਂ, ਅਨਿਰੁਧ ਥਾਪਾ ਕੋਵਿਡ-19 ਪਾਜ਼ੇਟਿਵ ਆਏ ਹਨ ਅਤੇ ਉਹ ਟੀਮ ਦੇ ਹੋਰ ਮੈਂਬਰਾਂ ਤੋਂ ਵੱਖ ਰਹਿ ਰਹੇ ਹਨ।’ ਭਾਰਤ ਪਹਿਲਾਂ ਹੀ ਵਿਸ਼ਵ ਕੱਪ ਦੀ ਦੌੜ ਵਿਚੋਂ ਬਾਹਰ ਹੋ ਚੁੱਕਾ ਹੈ ਪਰ 2023 ਏਸ਼ੀਆਈ ਕੱਪ ਲਈ ਉਮੀਦ ਬਰਕਰਾਰ ਹੈ। ਗਰੁੱਪ ਈ ਸੂਚੀ ਵਿਚ ਦੇਸ਼ 6 ਮੈਚਾਂ ਵਿਚ 3 ਅੰਕ ਲੈ ਕੇ ਚੌਥੇ ਸਥਾਨ ’ਤੇ ਹੈ। ਹੁਣ ਟੀਮ ਨੂੰ 7 ਅਤੇ 15 ਜੂਨ ਨੂੰ 2 ਹੋਰ ਮੈਚ ਖੇਡਣੇ ਹਨ।
 


author

cherry

Content Editor

Related News