ਭਾਰਤੀ ਪੁਰਸ਼ ਕਬੱਡੀ ਟੀਮ ਦੀ ਚੀਨੀ ਤਾਈਪੇ 'ਤੇ 50-27 ਨਾਲ ਧਮਾਕੇਦਾਰ ਜਿੱਤ, ਸੈਮੀਫਾਈਨਲ 'ਚ ਬਣਾਈ ਥਾਂ
Thursday, Oct 05, 2023 - 12:45 PM (IST)
ਹਾਂਗਜ਼ੂ, (ਭਾਸ਼ਾ)- ਸੱਤ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਕਬੱਡੀ ਟੀਮ ਵੀਰਵਾਰ ਨੂੰ ਇੱਥੇ ਗਰੁੱਪ ਏ ਵਿਚ ਚੀਨੀ ਤਾਈਪੇ ਨੂੰ 50-27 ਨਾਲ ਹਰਾ ਕੇ ਸੈਮੀਫਾਈਨਲ ਵਿਚ ਪਹੁੰਚ ਗਈ ਤੇ ਏਸ਼ੀਅਨ ਖੇਡਾਂ 'ਚ ਤਮਗਾ ਪੱਕਾ ਕੀਤਾ। ਇਸ ਜਿੱਤ ਨਾਲ ਭਾਰਤ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ ਜਦਕਿ ਚੀਨੀ ਤਾਈਪੇ ਦੀ ਟੀਮ ਦੂਜੇ ਸਥਾਨ ’ਤੇ ਹੈ।
ਕਬੱਡੀ ਵਿੱਚ, 2010 ਗੁਆਂਗਜ਼ੂ ਏਸ਼ੀਅਨ ਖੇਡਾਂ ਵਿੱਚੋਂ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ ਕਾਂਸੀ ਦੇ ਤਗਮੇ ਦਿੱਤੇ ਜਾਂਦੇ ਹਨ। ਭਾਰਤ ਨੇ ਵਿਰੋਧੀ ਟੀਮ ਨੂੰ ਚਾਰ ਵਾਰ 'ਆਲ ਆਊਟ' ਕੀਤਾ ਜਦਕਿ ਉਸ ਦੇ ਰੇਡਰਾਂ ਨੇ ਚਾਰ ਬੋਨਸ ਅੰਕ ਹਾਸਲ ਕੀਤੇ।
ਇਹ ਵੀ ਪੜ੍ਹੋ : Asian Games 2023: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਤੀਰਅੰਦਾਜੀ 'ਚ ਜਿੱਤਿਆ 19ਵਾਂ ਸੋਨ ਤਮਗਾ
ਪਹਿਲੇ ਹਾਫ ਤੋਂ ਬਾਅਦ ਭਾਰਤੀ ਟੀਮ ਨੇ 28-12 ਦੀ ਬੜ੍ਹਤ ਬਣਾ ਲਈ। ਭਾਰਤੀ ਟੀਮ ਨੇ ਚੀਨੀ ਤਾਈਪੇ ਦੇ 15 ਅੰਕਾਂ ਦੇ ਮੁਕਾਬਲੇ ਦੂਜੇ ਹਾਫ ਵਿੱਚ 22 ਅੰਕ ਬਣਾ ਕੇ ਜਿੱਤ ਯਕੀਨੀ ਬਣਾਈ। ਚੀਨੀ ਤਾਈਪੇ ਦੀ ਟੀਮ ਨੇ ਵੀ ਦੂਜੇ ਹਾਫ ਵਿੱਚ ਇੱਕ ਵਾਰ ਭਾਰਤੀ ਟੀਮ ਨੂੰ ਆਊਟ ਕਰ ਦਿੱਤਾ। ਭਾਰਤ ਵੀਰਵਾਰ ਨੂੰ ਹੀ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਜਾਪਾਨ ਨਾਲ ਭਿੜੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ