ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ

Monday, Feb 26, 2024 - 12:36 PM (IST)

ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ

ਰਾਓਰਕੇਲਾ, (ਭਾਸ਼ਾ)– ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਆਪਣੇ ਤੋਂ ਘੱਟ ਰੈਂਕਿੰਗ ਦੀ ਟੀਮ ਆਇਰਲੈਂਡ ਨੂੰ 4-0 ਨਾਲ ਹਰਾ ਕੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਘਰੇਲੂ ਗੇੜ ਦਾ ਜਿੱਤ ਨਾਲ ਅੰਤ ਕੀਤਾ। ਭਾਰਤ ਵਲੋਂ ਨੀਲਕਾਂਤ ਸ਼ਰਮਾ (14ਵੇਂ), ਆਕਾਸ਼ਦੀਪ ਸਿੰਘ (15ਵੇਂ), ਗੁਰਜੰਟ ਸਿੰਘ (38ਵੇਂ) ਤੇ ਜੁਗਰਾਜ ਸਿੰਘ (60ਵੇਂ ਮਿੰਟ ’ਚ) ਨੇ ਇਕ-ਇਕ ਗੋਲ ਕੀਤਾ। ਨੀਲਕਾਂਤ ਤੇ ਜੁਗਰਾਜ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ ਜਦਕਿ ਆਕਾਸ਼ਦੀਪ ਤੇ ਗੁਰਜੰਟ ਨੇ ਮੈਦਾਨੀ ਗੋਲ ਕੀਤੇ।

ਇਹ ਵੀ ਪੜ੍ਹੋ : WPL 2024 MIvsGG : ਅਮੀਲੀਆ ਕੇਰ ਦੇ ਆਲਰਾਊਂਡ ਪ੍ਰਦਰਸ਼ਨ ਨਾਲ MI ਨੇ GG ਨੂੰ 5 ਵਿਕਟਾਂ ਨਾਲ ਹਰਾਇਆ

ਭਾਰਤ ਨੇ ਸ਼ੁਰੂ ਤੋਂ ਲੈ ਕੇ ਆਖਿਰ ਤਕ ਮੈਚ ਵਿਚ ਦਬਦਬਾ ਰੱਖਿਆ ਤੇ ਹਾਫ ਤਕ ਉਹ 2-0 ਨਾਲ ਅੱਗੇ ਸੀ। ਭਾਰਤੀ ਟੀਮ ਹੁਣ 8 ਮੈਚਾਂ ਵਿਚੋਂ 5 ਜਿੱਤਾਂ ਤੇ 3 ਹਾਰਾਂ ਨਾਲ 15 ਅੰਕ ਲੈ ਕੇ ਤੀਜੇ ਸਥਾਨ ’ਤੇ ਹੈ। ਨੀਦਰਲੈਂਡ ਦੀ ਟੀਮ 26 ਅੰਕ ਲੈ ਕੇ ਚੋਟੀ ’ਤੇ ਕਾਬਜ਼ ਹੈ ਜਦਕਿ ਆਸਟ੍ਰੇਲੀਆ 20 ਅੰਕ ਲੈ ਕੇ ਦੂਜੇ ਸਥਾਨ ’ਤੇ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਹੁਣ ਮਈ-ਜੂਨ ਵਿਚ ਪ੍ਰੋ ਲੀਗ ਦੇ ਯੂਰਪੀਅਨ ਗੇੜ ਵਿਚ ਹਿੱਸਾ ਲਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tarsem Singh

Content Editor

Related News