ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ

Tuesday, May 25, 2021 - 07:54 PM (IST)

ਮੁੰਬਈ- ਭਾਰਤੀ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਵੀ ਸ਼ਾਸ਼ਤਰੀ ਵੀ ਮੰਗਲਵਾਰ ਨੂੰ ਇਗਲੈਂਡ ਦੇ ਦੌਰੇ 'ਤੇ ਜਾਣ ਵਾਲੀ ਟੀਮ ਦੇ ਲਈ ਤਿਆਰ ਕੀਤੇ ਜੈਵ-ਸੁਰੱਖਿਅਤ ਵਾਤਾਵਰਣ (ਬਾਓ-ਬਬਲ) 'ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਦਾ ਅੱਠ ਦਿਨ ਦਾ ਸਖਤ ਇਕਾਂਤਵਾਸ ਵੀ ਸ਼ੁਰੂ ਹੋ ਗਿਆ। ਭਾਰਤੀ ਮਹਿਲਾ ਟੀਮ ਦੀਆਂ ਮੈਂਬਰਾਂ ਨੇ ਵੀ ਮੁੰਬਈ 'ਚ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅੱਠ ਦਿਨ ਦੇ ਸਖਤ ਇਕਾਂਤਵਾਸ 'ਚ ਪ੍ਰਵੇਸ਼ ਕਰ ਲਿਆ ਹੈ।

ਇਹ ਖ਼ਬਰ ਪੜ੍ਹੋ-  ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ

PunjabKesari
ਸਾਰੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੇ ਆਰ. ਟੀ. ਪੀ. ਸੀ. ਆਰ ਦੇ ਤਿੰਨ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਦੋਵੇਂ ਟੀਮਾਂ 2 ਜੂਨ ਨੂੰ ਇਗਲੈਂਡ ਰਵਾਨਾ ਹੋਣ ਦੀ ਸੰਭਾਵਨਾ ਹੈ। ਭਾਰਤੀ ਪੁਰਸ਼ ਟੀਮ ਨੂੰ ਨਿਊਜ਼ੀਲੈਂਡ ਦੇ ਵਿਰੁੱਧ 18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ। ਇਸ ਤੋਂ ਬਾਅਦ ਟੀਮ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਮਹਿਲਾ ਟੀਮ ਨੂੰ ਇਗਲੈਂਡ ਵਿਰੁੱਧ ਇਕ ਟੈਸਟ, ਤਿੰਨ ਵਨ ਡੇ ਤੇ ਤਿੰਨ ਹੀ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ।

PunjabKesari
ਮਹਿਲਾ ਟੀਮ ਆਪਣੀ ਮੁਹਿੰਮ 16 ਜੂਨ ਤੋਂ ਸ਼ੁਰੂ ਕਰੇਗੀ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸੂਤਰਾਂ ਨੇ ਦੱਸਿਆ ਕਿ ਰਿਧੀਮਾਨ ਸਾਹਾ ਤੇ ਪ੍ਰਸਿੱਧ ਕ੍ਰਿਸ਼ਨਾ ਕੋਵਿਡ-19 ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਦੋ ਦਿਨ ਬਾਅਦ ਬਾਓ-ਬਬਲ 'ਚ ਆਉਣਗੇ। ਮੁੰਬਈ 'ਚ ਰਹਿਣ ਵਾਲੇ ਖਿਡਾਰੀ ਜਿਵੇਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕੋਚ ਸ਼ਾਸ਼ਤਰੀ ਬਾਓ-ਬਬਲ 'ਚ ਚਲ ਗਏ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Deepak Kumar

Content Editor

Related News