ਭਾਰਤੀ ਪੁਰਸ਼ ਟੀਮ ਨੇ ਵਿਸ਼ਵ ਟੇਟੇ ਟੀਮ ਚੈਂਪੀਅਨਸ਼ਿਪ ਦੇ ਪਹਿਲੇ ਮੈਚ ’ਚ ਚਿਲੀ ਨੂੰ ਹਰਾਇਆ

Sunday, Feb 18, 2024 - 11:49 AM (IST)

ਭਾਰਤੀ ਪੁਰਸ਼ ਟੀਮ ਨੇ ਵਿਸ਼ਵ ਟੇਟੇ ਟੀਮ ਚੈਂਪੀਅਨਸ਼ਿਪ ਦੇ ਪਹਿਲੇ ਮੈਚ ’ਚ ਚਿਲੀ ਨੂੰ ਹਰਾਇਆ

ਬੁਸਾਨ (ਕੋਰੀਆ), (ਭਾਸ਼ਾ)- ਭਾਰਤੀ ਪੁਰਸ਼ ਟੀਮ ਨੇ ਸ਼ਨੀਵਾਰ ਨੂੰ ਇੱਥੇ ਚਿਲੀ ਨੂੰ ਆਸਾਨੀ ਨਾਲ 3-0 ਨਾਲ ਹਰਾ ਕੇ ਵਿਸ਼ਵ ਟੇਬਲ ਟੈਨਿਸ ਟੀਮ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਸਟਾਰ ਭਾਰਤੀ ਪੈਡਲਰ (ਟੇਬਲ ਟੈਨਿਸ ਖਿਡਾਰੀ) ਸ਼ਰਤ ਕਮਲ (95ਵੀਂ ਰੈਂਕਿੰਗ) ਨੇ ਦੁਨੀਆ ਦੇ 53ਵੇਂ ਨੰਬਰ ਦੇ ਨਿਕੋਲਸ ਬੁਰਗੋਸ ’ਤੇ 11-5, 11-8, 11-6 ਨਾਲ ਜਿੱਤ ਹਾਸਲ ਕੀਤੀ।

ਫਿਰ ਭਾਰਤ ਦੇ ਚੋਟੀ ਰੈਂਕਿੰਗ ਦੇ ਖਿਡਾਰੀ ਤੇ ਮੌਜੂਦਾ ਰਾਸ਼ਟਰੀ ਚੈਂਪੀਅਨ ਹਰਮੀਤ ਦੇਸਾਈ ਨੇ ਇਸ ਲੈਅ ਨੂੰ ਜਾਰੀ ਰੱਖਦੇ ਹੋਏ ਗੁਸਤਾਵੋ ਗੋਮੇਜ ਨੂੰ 11-8, 11-7, 11-6 ਨਾਲ ਹਰਾ ਦਿੱਤਾ। ਜੀ. ਸਾਥਿਆਨ ਨੂੰ ਓਲੀਵਾਰੇਸ ਫੇਲਿਪ ਵਿਰੁੱਧ ਪਹਿਲੇ ਸੈੱਟ ਵਿਚ ਥੋੜ੍ਹੀ ਚੁਣੌਤੀ ਮਿਲੀ ਪਰ ਉਸ ਨੇ 12-10, 11-8, 11-8 ਦੀ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਭਾਰਤ ਦੋ ਅੰਕ ਲੈ ਕੇ ਗਰੁੱਪ-3 ਵਿਚ ਦੱਖਣੀ ਕੋਰੀਆ (4 ਅੰਕ) ਤੇ ਚਿਲੀ (3 ਅੰਕ) ਤੋਂ ਪਿੱਛੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।


author

Tarsem Singh

Content Editor

Related News