ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ

12/21/2023 11:22:13 AM

ਵੈਲੇਂਸੀਆ– ਭਾਰਤੀ ਪੁਰਸ਼ ਹਾਕੀ ਟੀਮ ਨੇ ਪੰਜ ਦੇਸ਼ਾਂ ਦੇ ਟੂਰਨਾਮੈਂਟ ਵੈਲੇਂਸੀਆ-2023 ਦੇ ਆਪਣੇ ਚੌਥੇ ਤੇ ਆਖਰੀ ਮੁਕਾਬਲੇ ਵਿਚ ਫਰਾਂਸ ਨੂੰ 5-4 ਨਾਲ ਹਰਾ ਦਿੱਤਾ। ਇੱਥੇ ਖੇਡੇ ਗਏ ਮੁਕਾਬਲੇ ਦੇ ਪਹਿਲੇ ਕੁਆਰਟਰ ਵਿਚ ਫਰਾਂਸ ਦੇ ਲੁਕਾਸ ਮੋਂਟੇਕਾਟ ਨੇ 11ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਬੜ੍ਹਤ ਬਣਾਈ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿਚ ਵਿਵੇਕ ਸਾਗਰ ਪ੍ਰਸਾਦ ਨੇ 16ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ ਭਾਰਤ ਨੂੰ ਬਰਾਬਰੀ ’ਤੇ ਲਿਆ ਦਿੱਤਾ।

ਇਹ ਵੀ ਪੜ੍ਹੋ-  IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਜੁਗਰਾਜ ਸਿੰਘ ਨੇ 20ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ 25ਵੇਂ ਮਿੰਟ ’ਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਬੜ੍ਹਤ ਦੁੱਗਣੀ ਕਰ ਦਿੱਤੀ। ਫਰਾਂਸ ਨੂੰ ਜਲਦ ਹੀ ਪੈਨਲਟੀ ਸਟੋਰਕ ਮਿਲਿਆ ਤੇ ਐਟਿਨੇ ਟਾਈਨੇਵੇਜ ਨੇ 28ਵੇਂ ਮਿੰਟ ਵਿਚ ਇਸਦਾ ਪੂਰਾ ਫਾਇਦਾ ਚੁੱਕਦੇ ਹੋਏ ਗੋਲ ਕੀਤਾ। ਫਰਾਂਸ ਨੇ ਤੀਜੇ ਕੁਆਰਟਰ ਦੇ ਆਖਿਰ ਵਿਚ ਗੈਸਪਾਡਰ ਬਾਮਗਾਟਰਨ ਨੇ 43ਵੇਂ ਮਿੰਟ ਵਿਚ ਗੋਲ ਕਰਕੇ ਬਰਾਬਰੀ ਕਰ ਲਈ। ਫਰਾਂਸ ਨੇ ਐਟਿਨੇ ਟਾਈਨੇਵੇਜ ਨੇ 53ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਬੜ੍ਹਤ ਹਾਸਲ ਕਰ ਲਈ ਪਰ ਉਸਦੀ ਖੁਸ਼ੀ ਜ਼ਿਆਦਾ ਦੇਰ ਤਕ ਨਹੀਂ ਰਹੀ ਤੇ ਹਰਮਨਪ੍ਰੀਤ ਸਿੰਘ ਨੇ 56ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨਾਲ ਆਪਣਾ ਦੂਜਾ ਗੋਲ ਕਰ ਦਿੱਤਾ। ਜੁਗਰਾਜ ਸਿੰਘ ਨੇ ਫਿਰ 60ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਰਾਹੀਂ ਆਪਣਾ ਦੂਜਾ ਗੋਲ ਕਰਕੇ ਭਾਰਤ ਨੂੰ 5-4 ਨਾਲ ਜਿੱਤ ਦਿਵਾ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News