ਦੱ. ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ ਸੋਨ, ਮਹਿਲਾ ਟੀਮ ਫਾਈਨਲ ''ਚ

Monday, Dec 02, 2019 - 10:14 PM (IST)

ਦੱ. ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ ਸੋਨ, ਮਹਿਲਾ ਟੀਮ ਫਾਈਨਲ ''ਚ

ਪੋਖਰਾ— ਕਿਦਾਂਬੀ ਸ਼੍ਰੀਕਾਂਤ ਦੀ ਅਗਵਾਈ 'ਚ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ 13ਵੀਂ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਸੋਮਵਾਰ ਨੂੰ ਸ਼੍ਰੀਲੰਕਾ ਨੂੰ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਸ਼੍ਰੀਕਾਂਤ ਨੇ ਦਿਨੁਕਾ ਕਰੁਣਾਰਤਨੇ ਨੂੰ 17-21, 21-15, 21-11 ਨਾਲ ਹਰਾਇਆ। ਸਿਰੀਲ ਵਰਮਾ ਨੇ ਇਸ ਤੋਂ ਬਾਅਦ ਸਚਿਨ ਡਾਇਸ ਨੂੰ 21-17, 11-5 ਨਾਲ ਹਰਾਇਆ। ਅਰੁਣ ਜਾਰਜ ਤੇ ਸ਼ੁਕਲਾ ਦੀ ਜੋੜੀ ਨੂੰ ਮਿਕਸਡ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕ੍ਰਿਸ਼ਣਾ ਪ੍ਰਸਾਦ ਤੇ ਧਰੁਵ ਕਪਿਲਾ ਨੇ ਦੂਜਾ ਮਿਕਸਡ ਮੈਚ ਜਿੱਤ ਕੇ ਭਾਰਤ ਨੂੰ ਸੋਨ ਤਮਗਾ ਹਾਸਲ ਕਰਵਾਇਆ। ਮਹਿਲਾ ਵਰਗ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਸਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ।


author

Gurdeep Singh

Content Editor

Related News