ਅੱਤਵਾਦ ਤੇ ਕ੍ਰਿਕਟ ਨਾਲ ਨਾਲ ਨਹੀਂ ਚਲ ਸਕਦੇ : ਭਾਰਤੀ ਕਾਨੂੰਨ ਮੰਤਰੀ
Wednesday, Feb 20, 2019 - 06:14 PM (IST)

ਨਵੀਂ ਦਿੱਲੀ : ਸਰਕਾਰ ਨੇ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੇ ਸੰਕੇਤ ਦੇ ਦਿੱਤੇ ਹਨ। ਕਾਨੂੰਨ ਅਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਇਕ ਨਿਜੀ ਟੀ. ਵੀ. ਚੈਨਲ ਨੂੰ ਕਿਹਾ, ''ਅੱਤਵਾਦ ਅਤੇ ਕ੍ਰਿਕਟ ਨਾਲ-ਨਾਲ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਵਿਚਾਰ ਤਾਂ ਕਰਨਾ ਪਵੇਗਾ। ਇਹ ਪੱਪੀਆਂ-ਜੱਫੀਆਂ ਅਤੇ ਕ੍ਰਿਕਟ ਦੇ ਛੱਕਿਆਂ ਦੇ ਨਾਲ ਸ਼ਹੀਦਾਂ ਦੀਆਂ ਲਾਸ਼ਾਂ ਆਉਣਾ ਕਿੰਨੇ ਦਿਨ ਚੱਲੇਗਾ।''
ਪ੍ਰਸਾਦ ਗੁਆਂਢੀ ਦੇਸ਼ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡਣ 'ਤੇ ਪਾਬੰਦੀ ਦੀ ਮੰਗ ਸਬੰਧੀ ਇਕ ਸਵਾਲ ਦਾ ਜਵਾਬ ਦੇ ਰਹੀ ਸੀ। ਕਾਨੂੰਨ ਮੰਤਰੀ ਨੇ ਕਿਹਾ, ''ਹਾਲਾਂਕਿ ਇਸ ਬਾਰੇ ਵਿਚ ਕ੍ਰਿਕਟ ਪ੍ਰਸ਼ਾਸਨ ਨੂੰ ਆਖਰੀ ਫੈਸਲਾ ਲੈਣਾ ਹੈ ਅਤੇ ਇਸਦੇ ਲਈ ਕੌਮਾਂਤਰੀ ਪ੍ਰਕਿਰਿਆ ਮੌਜੂਦ ਹੈ।'' ਕ੍ਰਿਕਟ ਦੇ ਖੇਤਰ ਵਿਚ ਵੀ ਪਾਕਿਸਤਾਨ ਦੇ ਬਾਇਕਾਟ ਦੀ ਮੰਗ ਇਸ ਮਾਇਨੇ ਵਿਚ ਕਾਫੀ ਮਹੱਤਵਪੂਰਨ ਹੈ, ਕਿਉਂਕਿ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਵੱਲੋਂ ਵਿਸ਼ਵ ਕੱਪ ਪ੍ਰਤੀਯੋਗਿਤਾ ਅਗਲੇ ਕੁਝ ਮਹੀਨਿਆਂ ਵਿਚਸਰਕਾਰ ਨੇ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੇ ਸੰਕੇਤ ਦੇ ਦਿੱਤੇ ਆਯੋਜਿਤ ਹੋਣੀ ਹੈ।
ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਸੀ. ਆਰ. ਪੀ. ਐੱਫ. ਦੇ ਦਸਤੇ 'ਤੇ ਆਤਮਘਾਤੀ ਹਮਲੇ ਦੀ ਘਟਨਾ ਤੋਂ ਬਾਅਦ ਭਾਰਤ ਨੇ 15 ਫਰਵਰੀ ਨੂੰ ਪਾਕਿਸਤਾਨ ਤੋਂ ਸਭ ਤੋਂ ਵੱਧ ਤਰਜੀਹ ਦੇਸ਼ (ਐੱਮ. ਐੱਫ. ਐੱਨ.) ਦਾ ਦਰਜਾ ਵਾਪਸ ਲੈ ਲਿਆ ਸੀ, ਨਾਲ ਹੀ ਪਾਕਿਸਤਾਨ ਤੋਂ ਭਾਰਤ ਭੇਜੀ ਜਾਣ ਵਾਲੀ ਸਮੱਗਰੀ 'ਤੇ 200 ਫੀਸਦੀ ਦੀ ਆਯਾਤ ਡਿਊਟੀ ਵੀ ਲਗਾ ਦੇਵੇਗਾ।