ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾਇਆ

12/04/2019 5:50:35 PM

ਸਪੋਰਟਸ ਡੈਸਕ— ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਤਿੰਨ ਦੇਸ਼ਾਂ ਦੇ ਟੂਰਨਾਮੈਂਟ 'ਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਲਾਲਰਿੰਡਿਕੀ ਨੇ ਭਾਰਤ ਵੱਲੋਂ 15ਵੇਂ ਮਿੰਟ 'ਚ ਪਹਿਲਾ ਗੋਲ ਕੀਤਾ ਜਦ ਕਿ ਮਿਡਫੀਲਡਰ ਪ੍ਰਭਲੀਨ ਕੌਰ ਨੇ 60ਵੇਂ ਮਿੰਟ 'ਚ ਦੂਜਾ ਗੋਲ ਕਰਕੇ ਭਾਰਤ ਦੀ ਜਿੱਤ 'ਚ ਯੋਗਦਾਨ ਦਿੱਤਾ।

ਭਾਰਤ ਨੇ ਸ਼ੁਰੂ ਤੋਂ ਤੇਜ਼ ਰਵੱਈਆ ਅਪਨਾਇਆ ਅਤੇ ਨਿਊਜ਼ੀਲੈਂਡ ਦੀ ਇਕ ਨਹੀਂ ਚੱਲਣ ਦਿੱਤੀ ਜਿਨ੍ਹੇ ਮੰਗਲਵਾਰ ਨੂੰ ਆਪਣੇ ਪਹਿਲਾਂ ਮੈਚ 'ਚ ਆਸਟਰੇਲੀਆ ਨੂੰ 3-1 ਨਾਲ ਹਰਾਇਆ ਸੀ। ਭਾਰਤ ਨੂੰ ਤੀਜੇ ਮਿੰਟ 'ਚ ਹੀ ਪੈਨਲਟੀ ਕਾਰਨਰ ਮਿਲਿਆ ਸੀ ਪਰ ਉਹ ਇਸ ਨੂੰ ਗੋਲ 'ਚ ਨਹੀਂ ਬਦਲ ਸਕਿਆ। ਪਹਿਲੇ ਕੁਆਟਰ ਦੇ ਖ਼ਤਮ ਹੋਣ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਦੀ ਡਿਫੈਂਸ ਲਾਈਟ ਦੀ ਗਲਤੀ ਨਾਲ ਭਾਰਤ ਨੂੰ ਗੋਲ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ ਅਤੇ ਲਾਲਰਿੰਡਿਕੀ ਨੇ ਇਸ ਦਾ ਫਾਇਦਾ ਚੁੱਕ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ।

ਗੋਲਕੀਪਰ ਬਿਛੂ ਦੇਵੀ ਖਾਰਿਬਾਮ ਨੇ ਦੂਜੇ ਕੁਆਰਟਰ 'ਚ ਕੁਝ ਚੰਗੇ ਬਚਾਅ ਕਰਕੇ ਨਿਊਜ਼ੀਲੈਂਡ ਨੂੰ ਬਰਾਬਰੀ ਦਾ ਗੋਲ ਨਹੀਂ ਕਰਨ ਦਿੱਤਾ। ਤੀਜੇ ਕੁਆਰਟਰ 'ਚ ਵੀ ਦੋਵਾਂ ਟੀਮਾਂ ਨੂੰ ਕੁਝ ਮੌਕੇ ਮਿਲੇ ਪਰ ਉਹ ਗੋਲ ਨਹੀਂ ਕਰ ਸਕੇ। ਚੌਥੇ ਕੁਆਰਟਰ 'ਚ ਦੋਵਾਂ ਟੀਮਾਂ ਨੇ ਇਕ ਦੂਜੇ 'ਤੇ ਹਾਵੀ ਹੋਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ 'ਚ ਭਾਰਤ ਨੇ 48ਵੇਂ ਮਿੰਟ 'ਚ ਪੈਨੇਲਟੀ ਕਾਰਨਰ ਦਾ ਚੰਗਾ ਬਚਾਅ ਕੀਤਾ। ਖੇਡ ਖ਼ਤਮ ਹੋਣ 'ਚ ਜਦੋਂ 30 ਸੈਕਿੰਡ ਦਾ ਸਮਾਂ ਬਚਿਆ ਸੀ ਤੱਦ ਭਾਰਤ ਨੂੰ ਪੈਨੇਲਟੀ ਕਾਰਨਰ ਮਿਲਿਆ ਜਿਸ ਨੂੰ ਪ੍ਰਭਾਲੀਨ ਨੇ ਗੋਲ 'ਚ ਬਦਲਣ 'ਚ ਕੋਈ ਗਲਤੀ ਨਹੀਂ ਕੀਤੀ। ਭਾਰਤ ਆਪਣੇ ਦੂਜੇ ਮੈਚ 'ਚ ਵੀਰਵਾਰ ਨੂੰ ਆਸਟਰੇਲੀਆ ਨਾਲ ਭਿੜੇਗਾ।

 


Related News