ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੱਖਣੀ ਅਫਰੀਕਾ ਦੌਰੇ ਲਈ ਹੋਈ ਰਵਾਨਾ

Wednesday, Feb 15, 2023 - 12:39 PM (IST)

ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੱਖਣੀ ਅਫਰੀਕਾ ਦੌਰੇ ਲਈ ਹੋਈ ਰਵਾਨਾ

ਬੈਂਗਲੁਰੂ : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਮੰਗਲਵਾਰ ਸਵੇਰੇ ਇੱਥੋਂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਈ। ਕਪਤਾਨ ਪ੍ਰੀਤੀ ਦੀ ਅਗਵਾਈ ਵਾਲੀ ਭਾਰਤੀ ਟੀਮ 17 ਤੋਂ 25 ਫਰਵਰੀ ਤੱਕ ਦੱਖਣੀ ਅਫਰੀਕਾ ਦੀ ਜੂਨੀਅਰ ਮਹਿਲਾ ਹਾਕੀ ਟੀਮ ਅਤੇ ਦੱਖਣੀ ਅਫਰੀਕਾ-ਏ ਟੀਮ ਨਾਲ ਭਿੜੇਗੀ। 

ਰੁਤਾਜਾ ਦਾਦਾਸੋ ਪਿਸਾਲ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰੀਤੀ ਨੇ ਦੱਖਣੀ ਅਫਰੀਕਾ 'ਚ ਖੇਡਣ ਨੂੰ ਲੈ ਕੇ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, 'ਟੀਮ ਦਾ ਹਰ ਕੋਈ ਖਿਡਾਰੀ ਦੱਖਣੀ ਅਫਰੀਕਾ 'ਚ ਖੇਡਣ ਲਈ ਬਹੁਤ ਉਤਸ਼ਾਹਿਤ ਹੈ। ਕੁਝ ਖਿਡਾਰੀਆਂ ਦਾ ਇਹ ਪਹਿਲਾ ਦੌਰਾ ਹੈ ਅਤੇ ਅਸੀਂ ਚੁਣੌਤੀ ਲਈ ਤਿਆਰ ਹਾਂ। 

ਇਹ ਵੀ ਪੜ੍ਹੋ : ਆਪਣੀ ਰਣਨੀਤੀ ’ਤੇ ਕਾਇਮ ਰਹੇਗਾ ਆਸਟਰੇਲੀਆ : ਐਲਕਸ ਕੈਰੀ

ਅਸੀਂ ਹੁਣੇ ਹੀ ਬੈਂਗਲੁਰੂ ਵਿੱਚ ਨੈਸ਼ਨਲ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਕੇਂਦਰ ਵਿੱਚ ਇੱਕ ਬਹੁਤ ਵਧੀਆ ਕੈਂਪ ਪੂਰਾ ਕੀਤਾ ਜਿੱਥੇ ਸਾਨੂੰ ਸੀਨੀਅਰ ਟੀਮ ਨੂੰ ਨੇੜਿਓਂ ਦੇਖਣ ਦਾ ਮੌਕਾ ਵੀ ਮਿਲਿਆ। ਉਸ ਨੇ ਕਿਹਾ, 'ਦੱਖਣੀ ਅਫਰੀਕਾ ਦੇ ਖਿਲਾਫ ਇਹ ਮੈਚ ਏਸ਼ੀਆ ਕੱਪ ਅੰਡਰ-21 ਤੋਂ ਪਹਿਲਾਂ ਚੰਗਾ ਐਕਸਪੋਜਰ ਟੂਰ ਹੋਵੇਗਾ। 

ਦੱਖਣੀ ਅਫਰੀਕਾ ਵਿੱਚ ਇਹ ਮੈਚ ਸਾਨੂੰ ਉਨ੍ਹਾਂ ਖੇਤਰਾਂ ਨੂੰ ਸਮਝਣ ਵਿੱਚ ਮਦਦ ਕਰਨਗੇ ਜਿਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ। ਭਾਰਤੀ ਕੁੜੀਆਂ 17, 18 ਅਤੇ 20 ਫਰਵਰੀ ਨੂੰ ਦੱਖਣੀ ਅਫਰੀਕਾ ਦੀ ਅੰਡਰ-21 ਟੀਮ ਨਾਲ ਭਿੜੇਗੀ, ਜਦਕਿ 24 ਅਤੇ 25 ਫਰਵਰੀ ਨੂੰ ਉਨ੍ਹਾਂ ਦਾ ਸਾਹਮਣਾ ਦੱਖਣੀ ਅਫਰੀਕਾ 'ਏ' ਟੀਮ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News