ਭਾਰਤੀ ਜੂਨੀਅਰ ਹਾਕੀ ਟੀਮ ਸਪੇਨ ਤੋਂ ਹਾਰੀ
Friday, Jun 14, 2019 - 02:20 AM (IST)

ਮੈਡ੍ਰਿਡ— ਭਾਰਤੀ ਜੂਨੀਅਰ ਹਾਕੀ ਟੀਮ ਅੱਠ ਦੇਸ਼ਾਂ ਦੇ ਅੰਡਰ 21 ਟੂਰਨਾਮੈਂਟ ਗਰੁੱਪ ਪੜਾਅ ਦੇ ਮੈਚ 'ਚ ਸਪੇਨ ਤੋਂ 1-3 ਨਾਲ ਹਾਰ ਗਈ। ਭਾਰਤੀ ਟੀਮ ਆਪਣੀ ਗਲਤੀਆਂ ਦੀ ਵਜ੍ਹਾ ਨਾਲ ਪਿਛਲੇ ਮੈਚ ਨਹੀਂ ਜਿੱਤ ਸਕੀ। ਲਗਾਤਾਰ 2 ਜਿੱਤ ਤੋਂ ਬਾਅਦ ਮੇਜਬਾਨ ਦੇ ਹੌਸਲੇ ਬੁਲੰਦ ਹਨ। ਭਾਰਤ ਦੇ ਲਈ ਇਕਮਾਤਰ ਗੋਲ ਤੀਜੇ ਕੁਆਰਟਰ ਦੇ ਪਹਿਲੇ ਮਿੰਟ 'ਚ ਪ੍ਰਤਾਪ ਲਾਕੜਾ ਨੇ ਕੀਤਾ। ਸਪੇਨ ਟੀਮ ਵਲੋਂ ਇਗਲੇਸਿਯੋ ਕੋਬੋਸ ਨੇ ਪਹਿਲਾ ਗੋਲ ਕੀਤਾ ਜਦਕਿ ਸੇਜਾਰ ਕੂਸਿਅਰ ਨੇ 37ਵੇਂ ਤੇ ਗੋਂਜਾਲੋ ਕਿਜਾਨੋ ਨੇ 39ਵੇਂ ਮਿੰਟ 'ਚ ਗੋਲ ਕੀਤੇ। ਹੁਣ ਭਾਰਤ ਪੰਜਵੇਂ ਤੇ ਅੱਠਵੇਂ ਸਥਾਨ ਦੇ ਮੁਕਾਬਲੇ 'ਚ ਆਸਟਰੀਆ ਨਾਲ ਖੇਡੇਗਾ।