ਸਰਬੀਆ ''ਚ ਭਾਰਤੀ ਜੂਨੀਅਰ ਮੁੱਕੇਬਾਜ਼ਾਂ ਨੇ ਜਿੱਤੇ ਸੋਨ ਤਗਮੇ

01/15/2018 3:33:40 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਮੁੱਕੇਬਾਜ਼ਾਂ ਨੇ ਸਰਬੀਆ ਦੇ ਸੋਂਬੋਰ 'ਚ ਚਲ ਰਹੇ ਸਤਵੇਂ ਨੇਸ਼ੰਸ ਕੱਪ ਟੂਰਨਾਮੈਂਟ 'ਚ 11 ਸੋਨ ਤਗਮੇ ਅਤੇ ਜੂਨੀਅਰ ਯੁਵਾ ਮਹਿਲਾ ਵਰਗ 'ਚ ਖਿਤਾਬ ਜਿੱਤੇ। ਜੂਨੀਅਰ ਟੀਮ ਨੇ 13 ਤਮਗੇ ਜਿੱਤੇ ਜਿਸ 'ਚ 9 ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਤਮਗੇ ਸ਼ਾਮਲ ਹਨ। ਜਦਕਿ ਯੁਵਾ ਟੀਮ ਨੇ ਤਿੰਨ ਸੋਨ ਅਤੇ ਇਕ ਕਾਂਸੀ ਤਮਗੇ ਸਮੇਤ 4 ਤਗਮੇ ਆਪਣੇ ਨਾਂ ਕੀਤੇ।

ਜੂਨੀਅਰ ਵਰਗ 'ਚ ਏਕਤਾ ਸਰੋਜ਼ (46 ਕਿਲੋ), ਬੇਬੀ ਰੋਜੀਸਾਨਾ ਚਾਨੂੰ (52 ਕਿਲੋ), ਪੂਨਮ (54 ਕਿਲੋ), ਅਰੁੰਧਤੀ ਚੌਧਰੀ (60 ਕਿਲੋ), ਵਿੰਕਾ (63 ਕਿਲੋ), ਮਿਤਿਕਾ ਗੁਨੇਲੇ (66 ਕਿਲੋ), ਰਾਜ ਸਾਹਿਬਾ (70 ਕਿਲੋ), ਸਨਾਮਾਚਾ ਚਾਨੂੰ (75 ਕਿਲੋ) ਅਤੇ ਕੋਮਲ (ਪਲਸ 80 ਕਿਲੋ) ਨੇ ਪੀਲੇ ਤਮਗੇ ਜਿੱਤੇ। ਸੰਜੀਤਾ (48 ਕਿਲੋ), ਲਿਪਾਕਸ਼ੀ ਨੇ ਚਾਂਦੀ ਅਤੇ ਅਰਸ਼ੀ ਖਾਨਮ ਅਤੇ ਯਸ਼ੀ ਸ਼ਰਮਾ ਨੇ ਕਾਂਸੀ ਤਮਗੇ ਜਿੱਤੇ। ਯੁਵਾ ਵਰਗ 'ਚ ਜਾਨੀ (60 ਕਿਲੋ), ਲਲਿਤਾ (64 ਕਿਲੋ) ਅਤੇ ਨੰਦਿਨੀ (81 ਕਿਲੋ) ਨੇ ਸੋਨ ਤਗਮੇ ਜਿੱਤੇ।


Related News