ਜੈਵਲਿਨ ਥ੍ਰੋਅਰ ਸ਼ਿਵਪਾਲ ਸਿੰਘ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ

Wednesday, Mar 11, 2020 - 11:43 AM (IST)

ਸਪੋਰਟਸ ਡੈਸਕ— ਭਾਰਤ ਦੇ ਸ਼ਿਵਪਾਲ ਸਿੰਘ ਨੇ ਜੈਵਲਿਨ ਥ੍ਰੋਅਰ (ਭਾਲਾ ਸੁੱਟ) 'ਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਬੀਤੇ ਦਿਨ ਮੰਗਲਵਾਰ ਨੂੰ ਦੱਖਣੀ ਅਫਰੀਕਾ 'ਚ ਖੇਡੇ ਗਏ ਐਥਲੈਟਿਕਸ ਟੂਰਨਾਮੈਂਟ ਦੇ ਦੌਰਾਨ ਉਸ ਨੇ ਆਪਣੀ ਥ੍ਰੋਅ ਨਾਲ 85.47 ਮੀਟਰ ਦੀ ਦੂਰੀ ਹਾਸਲ ਕੀਤੀ। ਇਸ ਵਜ੍ਹਾ ਕਰਕੇ ਉਸ ਨੇ ਓਲੰਪਿਕ 'ਚ ਜਗ੍ਹਾ ਬਣਾਉਣ ਲਈ ਬਣਾਏ ਗਏ 85 ਮੀਟਰ ਦੇ ਮਾਪਦੰਡ ਨੂੰ ਹਾਸਲ ਕਰ ਲਿਆ ਅਤੇ 2020 ਓਲੰਪਿਕ 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ।PunjabKesariਸ਼ਿਵਪਾਲ ਹੁਣ ਇਸ ਈਵੈਂਟ 'ਚ ਨੀਰਜ ਚੋਪੜਾ ਦੇ ਨਾਲ ਇਸ ਸਾਲ ਹੋਣ ਵਾਲੇ ਓਲੰਪਿਕ 'ਚ ਭਾਰਤ ਦੀ ਤਰਜਮਾਨੀ ਕਰਨਗੇ। ਇਸ ਤੋਂ ਪਹਿਲਾਂ ਇਸ ਸਾਲ ਸੱਟ ਉਭਰ ਕੇ ਵਾਪਸੀ ਕਰਨ ਤੋਂ ਬਾਅਦ ਭਾਰਤ ਦੇ ਸਟਾਰ ਖਿਡਾਰੀ ਨੀਰਜ ਚੋਪੜਾ ਨੇ 87.86 ਮੀਟਰ ਦੀ ਦੂਰੀ ਦੇ ਨਾਲ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕਰ ਲਿਆ ਸੀ।

 


Related News