ਹਾਕੀ ਇੰਡੀਆ ਆਫੀਸ਼ੀਅਲ ਨੇ ਭਾਰਤੀ ਖਿਡਾਰੀਆਂ ਨਾਲ ਕੀਤੀ ਬਦਸਲੂਕੀ

Wednesday, Dec 12, 2018 - 03:42 PM (IST)

ਹਾਕੀ ਇੰਡੀਆ ਆਫੀਸ਼ੀਅਲ ਨੇ ਭਾਰਤੀ ਖਿਡਾਰੀਆਂ ਨਾਲ ਕੀਤੀ ਬਦਸਲੂਕੀ

ਨਵੀਂ ਦਿੱਲੀ— ਭਾਰਤੀ ਹਾਕੀ ਟੀਮ ਕਿਸੇ ਵੱਡੇ ਟੂਰਨਾਮੈਂਟ 'ਚ ਜਾਵੇ ਅਤੇ ਕੋਈ ਵਿਵਾਦ ਨਾ ਹੋਵੇ ਅਜਿਹਾ ਬਹੁਤ ਘੱਟ ਹੀ ਹੁੰਦਾ ਹੈ,ਪਰ ਇਸ ਵਾਰ ਹਾਕੀ ਵਰਲਡ ਕੱਪ ਦੌਰਾਨ ਇਕ ਅਜਿਹਾ ਵਿਵਾਦ ਸਾਹਮਣੇ ਆਇਆ ਜੋ ਭਾਰਤੀ ਖਿਡਾਰੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਹੈ। ਖਬਰ ਹੈ ਕਿ ਭੁਵਨੇਸ਼ਵਰ 'ਚ ਮੰਗਲਵਾਰ ਨੂੰ ਨੇਦਰਲੈਂਡ ਅਤੇ ਕਨੇਡਾ ਵਿਚਕਾਰ ਖੇਡੇ ਜਾ ਰਹੇ ਮੁਕਾਬਲੇ 'ਚ ਭਾਰਤੀ ਹਾਕੀ ਟੀਮ ਦੇ ਸੀਨੀਅਰ ਖਿਡਾਰੀਆਂ ਨਾਲ ਇਕ ਹਾਕੀ ਇੰਡੀਆ ਆਫੀਸ਼ੀਅਲ ਨੇ ਬਹੁਤ ਬਦਸਲੂਕੀ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਖਿਡਾਰੀਆਂ 'ਚ ਕਾਫੀ ਰੋਸ ਹੈ।

ਦਰਅਸਲ ਹਾਕੀ ਨਾਲ ਜੁੜੇ ਇਕ ਕੋਚ ਲਿਓ ਦੇਵਾਦਾਸ ਨੇ ਆਪਣੀ ਫੇਸਬੁੱਕ ਪੋਸਟ 'ਤੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ ਇਸ ਮੁਕਾਬਲੇ ਦੌਰਾਨ ਭਾਰਤੀ ਟੀਮ ਦੇ ਕੁਝ ਮੈਂਬਰ ਜਿਨ੍ਹਾਂ 'ਚ ਕਪਤਾਨ ਮਨਪ੍ਰੀਤ ਦੇ ਨਾਲ-ਨਾਲ ਮਨਦੀਪ ਸਿੰਘ ਗੁਰਜੰਤ ਸਿੰਘ ਅਤੇ ਕ੍ਰਿਸ਼ਨ ਪਾਠਕ ਵੀ.ਆਈ.ਪੀ. ਲਾਜ਼ 'ਚ ਕੁਝ ਫੈਨਜ਼ ਨਾਲ ਸੈਲਫੀ ਖਿਚਵਾ ਅਤੇ ਆਟੋਗ੍ਰਾਫ ਦੇ ਰਹੇ ਸਨ। ਇਸੇ ਦੌਰਾਨ ਹਾਕੀ ਆਫੀਸ਼ੀਅਲ ਦੀ ਨਜ਼ਰ ਇਨ੍ਹਾਂ ਖਿਡਾਰੀਆਂ 'ਤੇ ਪਈ। ਇਸ ਆਫੀਸ਼ੀਅਲ ਨੇ ਗੁੱਸੇ ਨਾਲ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਫੈਨਜ਼ ਦੇ ਸਾਹਮਣੇ ਹੀ ਬਹੁਤ ਸਖਤ ਭਾਸ਼ਾ 'ਚ ਡਾਂਟਿਆ। ਪੋਸਟ ਮੁਤਾਬਕ ਹਾਕੀ ਇੰਡੀਆ 'ਚ ਵੱਡੇ ਪਦ 'ਤੇ ਤੈਨਾਤ ਇਸ ਵਿਦੇਸ਼ੀ ਆਫੀਸ਼ੀਅਲ ਨੇ ਕਠੋਰ ਆਵਾਜ਼ 'ਚ ਖਿਡਾਰੀਆਂ ਨੂੰ ਕਿਹਾ,' ਭੱਜੋ ਇਥੋ, ਇੱਧਰ ਆਉਣ ਦੀ ਤੁਹਾਡੀ ਹਿੰਮਤ ਕਿਦਾ ਹੋਈ। ਚੁੱਪ ਹੋ ਜਾਓ ਅਤੇ ਜਾਓ ਇਥੋ।'

https://www.facebook.com/leo.devadoss.1/posts/10213587583987174
ਇਸ ਦੌਰਾਨ ਉਥੇ ਕਈ ਸਾਬਕਾ ਖਿਡਾਰੀ ਮੌਜੂਦ ਸਨ, ਆਫੀਸ਼ੀਅਲ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਤਰਾਜਯੋਗ ਭਾਸ਼ਾ 'ਚ ਇਨ੍ਹਾਂ ਖਿਡਾਰੀਆਂ ਬਾਰੇ ਗੱਲ ਕੀਤੀ।
ਹਾਲਾਂਕਿ ਗੱਲ ਇਹ ਵੀ ਹੈ ਕਿ ਵਰਲਡ ਕੱਪ ਦੀ ਗਾਈਡਲਾਈਨ ਮੁਤਾਬਕ ਖਿਡਾਰੀਆਂ ਨੂੰ ਉਸ ਜਗ੍ਹਾ 'ਤੇ ਮੌਜੂਦ ਨਹੀਂ ਹੋਣਾ ਚਾਹੀਦਾ ਸੀ, ਪਰ ਜਿਸ ਅੰਦਾਜ 'ਚ ਉਨ੍ਹਾਂ ਨੂੰ ਬੋਲਿਆ ਗਿਆ ਉਸ 'ਤੇ ਸਵਾਲ ਉਠਣੇ ਲਾਜ਼ਮੀ ਹਨ ਕਿ ਆਖਿਰਕਾਰ ਕਿਵੇ ਕੋਈ ਆਫੀਸ਼ੀਅਲ ਭਾਰਤ ਲਈ ਖੇਡਾਂ ਵਾਲੇ ਖਿਡਾਰੀਆਂ ਨਾਲ ਇਸ ਭਾਸ਼ਾ 'ਚ ਗੱਲ ਕਰ ਸਕਦਾ ਹੈ।


author

suman saroa

Content Editor

Related News