ਕੋਰੋਨਾ ਤੋਂ ਠੀਕ ਹੋਏ ਭਾਰਤੀ ਹਾਕੀ ਖਿਡਾਰੀ ਸੁਰਿੰਦਰ ਫਿਰ ਹਸਪਤਾਲ 'ਚ ਦਾਖਲ

08/21/2020 4:01:54 AM

ਨਵੀਂ ਦਿੱਲੀ- ਕੋਵਿਡ-19 ਤੋਂ ਠੀਕ ਹੋਣ ਦੇ ਕੁਝ ਦਿਨ ਬਾਅਦ ਵੀਰਵਾਰ ਸ਼ਾਮ ਨੂੰ ਭਾਰਤੀ ਹਾਕੀ ਖਿਡਾਰੀ ਸੁਰਿੰਦਰ ਕੁਮਾਰ ਨੂੰ ਬੈਂਗਲੁਰੂ ਦੇ ਇਕ ਹਸਪਤਾਲ 'ਚ ਫਿਰ ਤੋਂ ਦਾਖਲ ਕੀਤਾ ਗਿਆ। ਉਸਦੇ ਖੱਬੇ ਹੱਥ 'ਚ ਸੋਜ ਆ ਗਈ ਹੈ। ਸੁਰਿੰਦਰ ਦੇ ਨਾਲ-ਨਾਲ ਪੰਜ ਹੋਰ ਭਾਰਤੀ ਖਿਡਾਰੀਆਂ ਕਪਤਾਨ ਮਨਪ੍ਰੀਤ ਸਿੰਘ, ਜਸਕਰਣ ਸਿੰਘ, ਵਰੁਣ ਕੁਮਾਰ, ਗੋਲਕੀਪਰ ਕ੍ਰਿਸ਼ਣ ਬੀ ਪਾਠਕ ਅਤੇ ਸਟ੍ਰਾਈਕਰ ਮਨਦੀਪ ਸਿੰਘ ਨੂੰ ਸੋਮਵਾਰ ਨੂੰ ਬੈਂਗਲੁਰੂ ਦੇ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਇਹ ਸਾਰੇ ਕੋਰੋਨਾ ਤੋਂ ਠੀਕ ਹੋ ਗਏ ਸਨ। ਹਾਲਾਂਕਿ ਬਾਅਦ 'ਚ ਸੁਰਿੰਦਰ ਨੇ ਡਾਕਟਰਾਂ ਨੂੰ ਆਪਣੇ ਹੱਥ 'ਚ ਸੋਜ ਦੇ ਵਾਰੇ 'ਚ ਦੱਸਿਆ। ਅਜਿਹੇ 'ਚ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਉਸ ਹਸਪਤਾਲ 'ਚ ਫਿਰ ਤੋਂ ਦਾਖਲ ਕਰ ਲਿਆ ਗਿਆ।
ਸਪੋਰਟ ਅਥਾਰਟੀ ਆਫ ਇੰਡੀਆ ਦੇ ਇਕ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਸ਼ਾਮ 'ਚ ਸ਼ਿਫਟ ਕੀਤਾ ਗਿਆ। ਚੈੱਕ-ਅਪ ਦੇ ਦੌਰਾਨ ਸੁਰਿੰਦਰ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦੇ ਖੱਬੇ ਹੱਥ 'ਚ ਸੋਜ ਆ ਗਈ ਹੈ। ਅਜਿਹੇ 'ਚ ਸਾਵਧਾਨੀ ਦੇ ਤੌਰ 'ਤੇ ਹਸਪਤਾਲ 'ਚ ਦਾਖਲ ਕਰਨ ਦਾ ਫੈਸਲਾ ਕੀਤਾ ਗਿਆ। ਸੂਤਰਾਂ ਨੇ ਕਿਹਾ ਕਿ ਸੁਰਿੰਦਰ ਬਿਲਕੁਲ ਠੀਕ ਹੈ। ਉਸ ਦੇ ਵਿਚ ਕੋਵਿਡ ਦਾ ਕੋਈ ਲੱਛਣ ਨਹੀਂ ਹੈ ਪਰ ਸਾਵਧਾਨੀ ਦੇ ਤੌਰ 'ਤੇ ਕੋਵਿਡ ਨੂੰ ਲੈ ਕੋਈ ਸ਼ੱਕ ਨਾ ਰਹੇ, ਇਸ ਦੇ ਲਈ ਸਾਰੇ ਜ਼ਰੂਰੀ ਟੈਸਟ ਕੀਤੇ ਜਾਣਗੇ। ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਸੁਰਿੰਦਰ ਤੇ ਹੋਰ ਖਿਡਾਰੀਆਂ ਨੂੰ ਬੈਂਗਲੁਰੂ ਸੈਂਟਰ 'ਚ ਕੁਆਰੰਟੀਨ 'ਚ ਰੱਖਿਆ ਗਿਆ ਸੀ।
 


Gurdeep Singh

Content Editor

Related News