'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ
Wednesday, Dec 11, 2024 - 06:59 PM (IST)
ਸਪੋਰਟਸ ਡੈਸਕ- ਅਦਾਕਾਰਾ, ਮਾਡਲ ਤੇ ਸੋਸ਼ਲ ਮੀਡੀਆ ਇਨਫਲੁਐਂਸਰ ਪੂਨਮ ਪਾਂਡੇ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਪੂਨਮ ਪਾਂਡੇ ਨੇ 2011 ਦੇ ਕ੍ਰਿਕਟ ਵਰਲਡ ਕੱਪ ਦੇ ਦੌਰਾਨ ਕਿਹਾ ਸੀ ਕਿ ਜੇਕਰ ਭਾਰਤ ਖਿਤਾਬ ਜਿੱਤ ਜਾਂਦਾ ਹੈ, ਤਾਂ ਉਹ ਆਪਣੇ ਸਾਰੇ ਕੱਪੜੇ ਲਾਹ ਦੇਵੇਗੀ। ਹਾਲਾਂਕਿ ਬਾਅਦ 'ਚ ਉਸ ਨੇ ਕਿਹਾ ਸੀ ਕਿ ਇਹ ਸਭ ਕੁਝ ਉਨ੍ਹਾਂ ਦਾ ਪਬਲਿਕ ਸਟੰਟ ਸੀ। ਭਾਰਤ ਨੇ ਉਦੋਂ 28 ਸਾਲਾ ਬਾਅਦ ODI ਵਰਲਡ ਕੱਪ ਜਿੱਤਿਆ ਸੀ।
ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ
ਪੂਨਮ ਨੇ ਹੁਣ ਉਸ ਪੂਰੇ ਵਿਵਾਦ 'ਤੇ ਇਕ ਵਾਰ ਮੁੜ 13 ਸਾਲ ਬਾਅਦ dostcast ਨਾਲ ਪਾਡਕਾਸਟ 'ਚ ਚੁੱਪੀ ਤੋੜੀ ਹੈ। ਪੂਨਮ ਨੇ ਕਿਹਾ ਕਿ ਇਹ ਪੂਰਾ ਸਟੰਟ ਹੀ ਫੇਮਸ ਹੋਣ ਲਈ ਸੀ। ਉਦੋਂ ਉਸ ਦੀ ਉਮਰ ਲਗਭਗ 20 ਸਾਲ ਸੀ। 33 ਸਾਲ ਦੀ ਪੂਨਮ ਨੇ ਪਾਡਕਾਸਟ 'ਚ ਖ਼ੁਦ ਨੂੰ ਕ੍ਰਿਕਟ ਫੈਨ ਦੱਸਿਆ। ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਇਹ ਹਰਕਤ ਫੇਮਸ ਹੋਣ ਲਈ ਕੀਤੀ ਸੀ।
ਹਾਲ ਹੀ 'ਚ ਪੂਨਮ ਨੇ 2011 ਦੀ ਉਸ ਹਰਕਤ ਬਾਰੇ ਗੱਲ ਕੀਤੀ। ਪੂਨਮ ਨੇ ਕਿਹਾ- ਉਦੋਂ ਧੋਨੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਇਹ ਮਾਡਲ ਕੌਣ ਹੈ? ਉਦੋਂ ਉਸ ਨੇ ਹਸਦੇ ਹੋਏ ਕਿਹਾ ਸੀ ਕਿ ਗੇਮ 'ਚ ਥੋੜ੍ਹਾ ਸਪਾਈਸ (ਮਸਾਲਾ) ਹੋਣਾ ਚਾਹੀਦਾ ਹੈ। ਪੂਨਮ ਨੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਕਿ ਉਸ ਨੇ BCCI ਨੂੰ ਇਕ ਚਿੱਠੀ ਭੇਜੀ ਸੀ। ਇਸ 'ਚ ਉਸ ਨੇ ਸਟ੍ਰਿਪ (ਕੱਪੜੇ ਲਾਹੁਣ) ਹੋਣ ਦੀ ਗੱਲ ਕਹੀ ਸੀ। ਪਰ BCCI ਨੇ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਹਾਲਾਂਕਿ ਪੂਨਮ ਆਪਣੀਆਂ ਹਰਕਤਾਂ ਕਾਰਨ ਵੀ ਜਾਣੀ ਜਾਂਦੀ ਹੈ। ਪੂਨਮ ਪਾਂਡੇ ਨੇ ਆਪਣੀ ਮੌਤ ਨੂੰ ਲੈ ਕੇ ਵੀ ਮੀਡੀਆ 'ਤੇ ਅਫਵਾਹ ਫੈਲਾਈ ਸੀ। ਹਾਲਾਂਕਿ ਬਾਅਦ 'ਚ ਉਸ ਨੇ ਕਿਹਾ ਕਿ ਅਜਿਹਾ ਉਸ ਨੇ ਇਸ ਲਈ ਕੀਤਾ ਤਾਂ ਜੋ ਲੋਕ ਸਰਵਾਈਕਲ ਕੈਂਸਰ 'ਤੇ ਗੱਲ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਕੰਮ ਕਿਸੇ ਹੋਰ ਵਜ੍ਹਾ ਲਈ ਨਹੀਂ, ਸਗੋਂ ਇਕ ਚੰਗੀ ਵਜ੍ਹਾ ਲਈ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8