ਗੰਗਜੀ ਨੇ ਤੀਜੇ ਦੌਰ ''ਚ ਈਵਨ ਪਾਰ 71 ਦਾ ਕਾਰਡ ਖੇਡਿਆ

Saturday, Nov 21, 2020 - 05:22 PM (IST)

ਗੰਗਜੀ ਨੇ ਤੀਜੇ ਦੌਰ ''ਚ ਈਵਨ ਪਾਰ 71 ਦਾ ਕਾਰਡ ਖੇਡਿਆ

ਮਿਆਜਾਕੀ— ਭਾਰਤੀ ਗੋਲਫ਼ਰ ਰਾਹਿਲ ਗੰਗਜੀਨੇ ਇੱਥੇ ਡਨਲਪ ਓਪਨ ਦੇ ਤੀਜੇ ਦੌਰ 'ਚ ਬੈਕ ਨਾਈਨ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਇਵਨ ਪਾਰ 71 ਦਾ ਕਾਰਡ ਖੇਡਿਆ। ਗੰਗਜੀ ਨੇ ਇਸ ਤਰ੍ਹਾਂ 71, 72 ਤੇ 71 ਦੇ ਕਾਰਡ ਨਾਲ 54 ਹੋਲ ਇਕ ਓਵਰ ਦਾ ਸਕੋਰ ਬਣਾ ਲਿਆ ਜਿਸ ਨਾਲ ਉਹ ਸਾਂਝੇ 49ਵੇਂ ਸਥਾਨ 'ਤੇ ਚਲ ਰਹੇ ਹਨ। ਇਹ ਉਨ੍ਹਾਂ ਦਾ ਜਾਪਾਨ 'ਚ 2020 'ਚ ਦੂਜਾ ਟੂਰਨਾਮੈਂਟ ਹੈ। ਜਾਪਾਨ 'ਚ ਇਸ ਸਾਲ ਕੋਵਿਡ-19 ਮਹਾਮਾਰੀ ਕਾਰਨ ਅਜੇ ਤਕ ਕਰੀਬ 20 ਪ੍ਰਤੀਯੋਗਿਤਾਵਾਂ ਮੁਲਤਵੀ ਹੋ ਚੁੱਕੀਆਂ ਹਨ।


author

Tarsem Singh

Content Editor

Related News