ਅਫਗਾਨਿਸਤਾਨ ਵਿਰੁੱਧ ਮੈਚ ਖੇਡਣ ਲਈ ਚਾਰਡਟ ਜਹਾਜ਼ ਰਾਹੀਂ ਜਾਵੇਗੀ ਭਾਰਤੀ ਫੁੱਟਬਾਲ ਟੀਮ

Friday, Mar 08, 2024 - 07:45 PM (IST)

ਕੋਲਕਾਤਾ– ਭਾਰਤੀ ਪੁਰਸ਼ ਫੁੱਟਬਾਲ ਟੀਮ ਅਫਗਾਨਿਸਤਾਨ ਵਿਰੁੱਧ 21 ਮਾਰਚ ਨੂੰ ਹੋਣ ਵਾਲੇ 2026 ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਰਾਊਂਡ-2 ਮੈਚ ਲਈ ਚਾਰਟਡ ਜਹਾਜ਼ ਰਾਹੀਂ ਸਾਊਦੀ ਅਰਬ ਦੇ ਆਭਾ ਜਾਵੇਗੀ। ਅਖਿਲ ਭਾਰਤੀ ਫੁੱਟਬਾਲ ਸੰਘ (ਏ.ਆਈ. ਐੱਫ. ਐੱਫ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਟੀਮ ਦੇ ਮੁੱਖ ਕੋਚ ਇਗੋਰ ਸਿਟਮਕ ਨੇ ਯਾਤਰਾ ਸਬੰਧੀ ਪ੍ਰੇਸ਼ਾਨੀਆਂ ਨੂੰ ਲੈ ਕੇ ਏ. ਆਈ. ਐੱਫ. ਐੱਫ. ਦੇ ਸਾਹਮਣੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਸਨ, ਜਿਸ ਤੋਂ ਬਾਅਦ ਸੰਘ ਦੇ ਮੁਖੀ ਕਲਿਆਣ ਚੌਬੇ ਨੇ ਇਹ ਕਦਮ ਚੁੱਕਿਆ।
ਅਫਗਾਨਿਸਤਾਨ ਦੇ ਘਰੇਲੂ ਮੈਚ ਨਿਰਪੱਖ ਸਥਾਨ ’ਤੇ ਖੇਡੇ ਜਾ ਰਹੇ ਹਨ ਜਦਿਕ ਭਾਰਤ ਇਸ ਦੇਸ਼ ਵਿਰੁੱਧ ਆਪਣਾ ਘਰੇਲੂ ਮੈਚ 26 ਮਾਰਚ ਨੂੰ ਗੁਹਾਟੀ ਵਿਚ ਖੇਡੇਗਾ।


Aarti dhillon

Content Editor

Related News