ਭਾਰਤ ਫੀਫਾ ਰੈਂਕਿੰਗ ''ਚ ਦੋ ਸਥਾਨ ਹੇਠਾਂ 106ਵੇਂ ਪਾਇਦਾਨ ''ਤੇ ਖਿਸਕਿਆ

Thursday, Oct 24, 2019 - 05:25 PM (IST)

ਭਾਰਤ ਫੀਫਾ ਰੈਂਕਿੰਗ ''ਚ ਦੋ ਸਥਾਨ ਹੇਠਾਂ 106ਵੇਂ ਪਾਇਦਾਨ ''ਤੇ ਖਿਸਕਿਆ

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਵੀਰਵਾਰ ਨੂੰ ਜਾਰੀ ਨਵੀਂ ਫੀਫਾ ਰੈਂਕਿੰਗ 'ਚ ਦੋ ਸਥਾਨ ਦੇ ਨੁਕਸਾਨ ਨਾਲ 106ਵੇਂ ਪਾਇਦਾਨ 'ਤੇ ਖਿਸਕ ਗਈ। ਇਸ ਮਹੀਨੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ 'ਚ ਖਰਾਬ ਰੈਂਕਿੰਗ ਵਾਲੀ ਬੰਗਲਾਦੇਸ਼ ਦੀ ਟੀਮ ਖਿਲਾਫ 1-1 ਨਾਲ ਡਰਾਅ ਖੇਡਣ ਦੇ ਬਾਅਦ ਭਾਰਤ ਦੀ ਰੈਂਕਿੰਗ 'ਚ ਗਿਰਾਵਟ ਆਈ ਹੈ।

ਸਤੰਬਰ 'ਚ ਏਸ਼ੀਆਈ ਚੈਂਪੀਅਨਸ਼ਿਪ ਕਤਰ ਦੇ ਖਿਲਾਫ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲ ਰਹਿਤ ਡਰਾਅ ਖੇਡਿਆ ਸੀ ਪਰ ਬੰਗਲਾਦੇਸ਼ ਖਿਲਾਫ ਇਸ ਪ੍ਰਦਰਸ਼ਨ ਨੂੰ ਦੁਹਰਾਉਣ 'ਚ ਸਫਲ ਰਿਹਾ। ਬੰਗਲਾਦੇਸ਼ ਨੂੰ ਉਸ ਡਰਾਅ ਨਾਲ ਫਾਇਦਾ ਹੋਇਆ ਹੈ ਅਤੇ ਉਹ ਤਿੰਨ ਸਥਾਨ ਦੇ ਫਾਇਦੇ ਨਾਲ 184ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਬੈਲਜੀਅਮ ਦੀ ਟੀਮ ਚੋਟੀ 'ਤੇ ਬਰਕਰਾਰ ਹੈ ਜਦਕਿ ਉਸ ਤੋਂ ਬਾਅਦ ਫ੍ਰਾਂਸ ਅਤੇ ਬ੍ਰਾਜ਼ੀਲ ਦਾ ਨੰਬਰ ਆਉਂਦਾ ਹੈ। ਚੋਟੀ ਦੇ 10 'ਚ ਉਰੂਗਵੇ (ਪੰਜਵੇਂ), ਕ੍ਰੋਏਸ਼ੀਆ (ਸਤਵੇਂ) ਅਤੇ ਅਰਜਨਟੀਨਾ (ਨੌਵੇਂ) ਨੂੰ ਇਕ-ਇਕ ਸਥਾਨ ਦਾ ਫਾਇਦਾ ਹੋਇਆ ਹੈ।    


author

Tarsem Singh

Content Editor

Related News