ਭਾਰਤੀ ਫ਼ੁੱਟਬਾਲ ਟੀਮ ਨੇ ਦੋਹਾ ’ਚ ਕੋਵਿਡ-19 ਟੈਸਟ ਨੈਗੇਟਿਵ ਆਉਣ ’ਤੇ ਸ਼ੁਰੂ ਕੀਤੀ ਟ੍ਰੇਨਿੰਗ
Saturday, May 22, 2021 - 08:29 PM (IST)
ਨਵੀਂ ਦਿੱਲੀ- ਵਿਸ਼ਵ ਕੱਪ 2022 ਤੇ ਏਸ਼ੀਆਈ ਕੱਪ 2023 ਦੇ ਸੰਯੁਕਤ ਕੁਆਲੀਫਿਕੇਸ਼ਨ ਮੈਚਾਂ ਲਈ ਕਤਰ ਪਹੁੰਚੀ ਭਾਰਤੀ ਫੁੱਟਬਾਲ ਟੀਮ ਦੇ ਸਾਰੇ ਖਿਡਾਰੀਆਂ ਤੇ ਸਹਿਯੋਗੀ ਮੈਂਬਰਾਂ ਨੇ ਕੋਵਿਡ-19 ਜਾਂਚ ਵਿਚ ਨੈਗੇਟਿਵ ਆਉਣ ਤੋਂ ਬਾਅਦ ਅਭਿਆਸ ਸ਼ੁਰੂ ਕਰ ਦਿੱਤਾ ਹੈ। ਕਪਤਾਨ ਸੁਨੀਲ ਛੇਤਰੀ ਦੀ ਅਗਵਾਈ ਵਿਚ ਟੀਮ ਬੁੱਧਵਾਰ ਨੂੰ ਦੋਹਾ ਪਹੁੰਚਣ ਤੋਂ ਬਾਅਦ ਅਭਿਆਸ ਕੈਂਪ ਵਿਚ ਹਿੱਸਾ ਲੈਣ ਤੋਂ ਪਹਿਲਾਂ ਕੋਰੋਨਾ ਟੈਸਟ ਦੇ ਨਤੀਜੇ ਆਉਣ ਤਕ ਜ਼ਰੂਰੀ ਇਕਾਂਤਵਾਸ 'ਚ ਸੀ। ਛੇਤਰੀ ਦੀ ਵਾਪਸੀ ਨਾਲ ਉਤਸ਼ਾਹਤ ਭਾਰਤੀ ਟੀਮ ਮੇਜ਼ਬਾਨ ਕਤਰ ਖ਼ਿਲਾਫ਼ ਤਿੰਨ ਜੂਨ ਨੂੰ ਆਪਣਾ ਸ਼ੁਰੂਆਤੀ ਮੁਕਾਬਲਾ ਖੇਡੇਗੀ। ਭਾਰਤ ਨੇ ਦੋ ਹੋਰ ਮੈਚ ਬੰਗਲਾਦੇਸ਼ (ਸੱਤ ਜੂਨ) ਤੇ ਅਫ਼ਗਾਨਿਸਤਾਨ (15 ਜੂਨ) ਖ਼ਿਲਾਫ਼ ਖੇਡਣੇ ਹਨ।