ਏਸ਼ੀਆਈ ਖੇਡਾਂ ਲਈ ਰਵਾਨਾ ਹੋਇਆ ਭਾਰਤੀ ਤਲਵਾਰਬਾਜ਼ੀ ਦਲ; ਭਵਾਨੀ ਦੇਵੀ ਕਰੇਗੀ ਅਗਵਾਈ

Thursday, Sep 17, 2026 - 02:20 PM (IST)

ਏਸ਼ੀਆਈ ਖੇਡਾਂ ਲਈ ਰਵਾਨਾ ਹੋਇਆ ਭਾਰਤੀ ਤਲਵਾਰਬਾਜ਼ੀ ਦਲ; ਭਵਾਨੀ ਦੇਵੀ ਕਰੇਗੀ ਅਗਵਾਈ

ਨਵੀਂ ਦਿੱਲੀ : ਓਲੰਪੀਅਨ ਸੀ. ਏ.  ਭਵਾਨੀ ਦੇਵੀ ਦੀ ਅਗਵਾਈ ਹੇਠ ਭਾਰਤ ਦਾ 20-ਮੈਂਬਰੀ ਤਲਵਾਰਬਾਜ਼ੀ (ਫੈਂਸਿੰਗ) ਦਲ ਏਸ਼ੀਆਈ ਖੇਡਾਂ ਲਈ ਜਾਪਾਨ ਰਵਾਨਾ ਹੋ ਗਿਆ ਹੈ। ਇਸ ਭਾਰਤੀ ਦਲ ਵਿੱਚ 20 ਖਿਡਾਰੀ, 5 ਕੋਚ ਅਤੇ 1 ਫਿਜ਼ੀਓ ਸ਼ਾਮਲ ਹਨ, ਜੋ ਬੁੱਧਵਾਰ ਨੂੰ ਰਵਾਨਾ ਹੋਏ। ਇਸ ਦਲ ਵਿੱਚ ਸੱਟਿਲ ਈਪੀ ਤਲਵਾਰਬਾਜ਼ ਪ੍ਰਾਚੀ ਲੋਹਾਨ ਦੀ ਜਗ੍ਹਾ ਅਨੁਪ੍ਰੀਆ ਨੂੰ ਖੇਡਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨੂੰ ਭਾਰਤੀ ਓਲੰਪਿਕ ਸੰਘ ਅਤੇ ਖੇਡ ਮੰਤਰਾਲੇ ਵੱਲੋਂ ਪ੍ਰਵਾਨਗੀ ਮਿਲ ਗਈ ਹੈ।

ਮਹਿਲਾ ਵਰਗ ਦੀ ਸਾਬਰੇ ਟੀਮ ਵਿੱਚ ਭਵਾਨੀ ਦੇਵੀ, ਸ਼੍ਰੇਆ ਗੁਪਤਾ, ਜੈਫ਼ਰਲਿਨ ਜੇ.ਐੱਸ. ਅਤੇ ਸ਼੍ਰੁਤੀ ਜੋਸ਼ੀ ਸ਼ਾਮਲ ਹਨ। ਈਪੀ ਟੀਮ ਵਿੱਚ ਤਨਿਸ਼ਕਾ ਖੱਤਰੀ, ਮਿਤਵਾ ਚੌਧਰੀ, ਯਸ਼ਕੀਰਤ ਕੌਰ ਅਤੇ ਅਨੁਪ੍ਰੀਆ ਦੇ ਨਾਂ ਹਨ। ਜਦਕਿ ਮਹਿਲਾ ਫੋਇਲ ਟੀਮ ਵਿੱਚ ਜੋਇਸ ਅਸ਼ਿਤਾ, ਐੱਨ. ਮੀਨਾ ਦੇਵੀ, ਕਨੁਪ੍ਰੀਆ ਚਾਵਲਾ ਅਤੇ ਸੋਨੀਆ ਦੇਵੀ ਵਾਈਕੋਮ ਉਤਰਨਗੀਆਂ। 

ਪੁਰਸ਼ਾਂ ਦੇ ਵਰਗ ਵਿੱਚ ਕਰਨ ਸਿੰਘ, ਕੇ.ਪੀ. ਗਿਸ਼ੋਨਿਧੀ, ਲਕਸ਼ਯ ਬਾਡਸਰ ਅਤੇ ਵਿਸ਼ਾਲ ਥਾਪਰ ਸਾਬਰੇ ਟੀਮ ਦਾ ਹਿੱਸਾ ਹਨ। ਉੱਥੇ ਹੀ ਸਚਿਨ, ਸਨਾਸਨ ਹੇਮਾਸ਼ ਸਿੰਘ, ਆਦਿਤਿਆ ਅਤੇ ਤੇਜਸ ਪਾਟਿਲ ਫੋਇਲ ਟੀਮ ਵਿੱਚ ਸ਼ਾਮਲ ਹਨ। ਕੋਚਿੰਗ ਸਟਾਫ਼ ਵਿੱਚ ਵਿਜੇ ਕੁਮਾਰ, ਗਿਆਨੇਂਦਰ ਕੁਮਾਰ, ਮੋਹਿਤ ਅਸ਼ਵਿਨੀ, ਸਾਗਰ ਲਾਗੂ ਅਤੇ ਤੁਕਾਰਾਮ ਮੇਹਤਰਾ ਸ਼ਾਮਲ ਹਨ, ਜਦਕਿ ਨਿਕਿਤਾ ਪਾਂਡੇ ਫਿਜ਼ੀਓ ਵਜੋਂ ਦਲ ਦੇ ਨਾਲ ਹਨ। ਇਸ ਤੋਂ ਇਲਾਵਾ ਭਰਤਜੀ ਠਾਕੋਰ ਟੀਮ ਲੀਡਰ ਹਨ, ਜਦਕਿ ਦੇਵੇਂਦਰ ਕੁਮਾਰ ਸਾਹੂ ਅਤੇ ਓ.ਕੇ. ਵਿਨੀਸ਼ ਪ੍ਰਤੀਨਿਧ ਮੰਡਲ ਦਾ ਹਿੱਸਾ ਹਨ।


author

Tarsem Singh

Content Editor

Related News