ਏਸ਼ੀਆਈ ਖੇਡਾਂ ਤੋਂ ਪਹਿਲਾਂ ਰੁਮੇਸ਼ ਪਥਿਰਾਗੇ ਦੀਆਂ 5 ਜੈਵਲਿਨ ਖਰਾਬ
Wednesday, Sep 16, 2026 - 10:35 AM (IST)
ਕੋਲੰਬੋ– ਸ਼੍ਰੀਲੰਕਾ ਦੇ ਸਟਾਰ ਜੈਵਲਿਨ ਥ੍ਰੋਅ ਖਿਡਾਰੀ ਰੁਮੇਸ਼ ਪਥਿਰਾਗੇ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਹਵਾਈ ਯਾਤਰਾ ਦੌਰਾਨ ਉਸ ਦੀਆਂ 5 ਜੈਵਲਿਨ ਖਰਾਬ ਹੋ ਗਈਆਂ ਜਿਨ੍ਹਾਂ ਨਾਲ ਉਸ ਨੇ ਹੁਣ ਤੱਕ ਕਈ ਮਹੱਤਵਪੂਰਨ ਜਿੱਤਾਂ ਹਾਸਲ ਕੀਤੀਆਂ ਸਨ।
ਇਹ 23 ਸਾਲਾ ਖਿਡਾਰੀ 13 ਸਤੰਬਰ ਨੂੰ ਵਿਸ਼ਵ ਐਥਲੈਟਿਕਸ ਅਲਟੀਮੇਟ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਤੋਂ ਬਾਅਦ ਤੁਰਕੀਏ ਏਅਰਲਾਈਨਜ਼ ਦੀ ਉਡਾਣ ਰਾਹੀਂ ਬੁਡਾਪੇਸਟ ਤੋਂ ਸ਼੍ਰੀਲੰਕਾ ਪਰਤ ਰਿਹਾ ਸੀ।
ਪਥਿਰਾਗੇ ਨੇ ਕਿਹਾ, ‘‘ਜਹਾਜ਼ ਦੇ ਅੰਦਰ ਮੇਰੀਆਂ ਸਾਰੀਆਂ ਪੰਜੇ ਜੈਵਲਿਨ ਖਰਾਬ ਹੋ ਗਈਆਂ। ਇਨ੍ਹਾਂ ਨਾਲ ਮੈਂ ਜਿੱਤ ਹਾਸਲ ਕੀਤੀ ਸੀ। ਮੈਂ ਆਗਾਮੀ ਏਸ਼ੀਆਈ ਖੇਡਾਂ, 2028 ਦੀਆਂ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਇਨ੍ਹਾਂ ਦੀ ਵਰਤੋਂ ਕਰਦਾ।’’
ਉਸ ਨੇ ਏਅਰਲਾਈਨਜ਼ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸ਼੍ਰੀਲੰਕਾ ਦੇ ਇਸ ਖਿਡਾਰੀ ਦਾ ਇਸ ਸਾਲ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਨੇ ਇਸ ਸਾਲ 3 ਵਾਰ 90 ਮੀਟਰ ਦਾ ਅੰਕੜਾ ਪਾਰ ਕੀਤਾ ਹੈ। ਇਹ ਤਿੰਨੋਂ ਥ੍ਰੋਅ ਉਸ ਨੇ ਉਨ੍ਹਾਂ ਜੈਵਲਿਨ ਨਾਲ ਕੀਤੀਆਂ ਸਨ ਜਿਹੜੀਆਂ ਹੁਣ ਖਰਾਬ ਹੋ ਗਈਆਂ ਹਨ। ਉਹ ਏਸ਼ੀਆਈ ਖੇਡਾਂ ’ਚ ਸੋਨ ਤਗਮਾ ਜਿੱਤਣ ਦਾ ਪ੍ਰਮੁੱਖ ਦਾਅਵੇਦਾਰ ਹੈ।
