ਭਾਰਤੀ ਦਿਵਿਆਂਗ ਟੀਮ ਨੇ ਜਿੱਤੀ ਵਿਸ਼ਵ ਕ੍ਰਿਕਟ ਸੀਰੀਜ਼
Thursday, Aug 15, 2019 - 02:47 AM (IST)

ਵਾਰਸੈਸਟਰ— ਭਾਰਤੀ ਦਿਵਿਆਂਗ ਕ੍ਰਿਕਟ ਟੀਮ ਨੇ ਇਥੇ ਹੋਈ ਵਿਸ਼ਵ ਕ੍ਰਿਕਟ ਸੀਰੀਜ਼ ਦੇ ਫਾਈਨਲ ਵਿਚ ਮੇਜ਼ਬਾਨ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੱਲੇਬਾਜ਼ ਰਵਿੰਦਰ ਸਾਂਟੇ ਦੀਆਂ 34 ਗੇਂਦਾਂ ਵਿਚ 2 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਧੂੰਆਂਧਾਰ ਪਾਰੀ ਦੀ ਬਦੌਲਤ 20 ਓਵਰਾਂ ਵਿਚ 180 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ 144 ਦੌੜਾਂ 'ਤੇ ਹੀ ਢੇਰ ਹੋ ਗਈ।