ਏਅਰਪੋਰਟ ''ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਇਹ ਭਾਰਤੀ ਕ੍ਰਿਕਟਰ, ਸੋਸ਼ਲ ਮੀਡੀਆ ''ਤੇ ਕੱਢੀ ਭੜਾਸ
Tuesday, Jan 14, 2025 - 10:36 AM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਨਾਲ ਦਿੱਲੀ ਹਵਾਈ ਅੱਡੇ 'ਤੇ ਬਦਸਲੂਕੀ ਕੀਤੀ ਗਈ, ਜਿਸ ਕਾਰਨ ਉਹ ਆਪਣੀ ਫਲਾਈਟ ਨਹੀਂ ਫੜ ਸਕਿਆ। ਇਸ ਗੱਲ ਨੂੰ ਲੈ ਕੇ ਅਭਿਸ਼ੇਕ ਸ਼ਰਮਾ ਬਹੁਤ ਗੁੱਸੇ 'ਚ ਹਨ। ਉਸ ਨੇ ਇਸ ਪੂਰੇ ਮਾਮਲੇ ਸੰਬੰਧੀ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਵੀ ਸਾਂਝੀ ਕੀਤੀ ਹੈ ਅਤੇ ਏਅਰਲਾਈਨਜ਼ ਅਤੇ ਇਸ ਦੇ ਸਟਾਫ ਦੀ ਸਖ਼ਤ ਆਲੋਚਨਾ ਕੀਤੀ ਹੈ।
ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸਟੋਰੀ
ਅਭਿਸ਼ੇਕ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸਾਂਝੀ ਕਰਕੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤੀ ਕ੍ਰਿਕਟਰ ਨੇ ਦਾਅਵਾ ਕੀਤਾ ਕਿ ਉਸ ਨੂੰ ਬੇਲੋੜਾ ਕਾਊਂਟਰਾਂ 'ਤੇ ਭੇਜਿਆ ਗਿਆ ਸੀ, ਜਿਸ ਕਾਰਨ ਉਹ ਆਪਣੀ ਫਲਾਈਟ ਤੋਂ ਖੁੰਝ ਗਿਆ। ਉਸ ਨੇ ਇੱਕ ਖਾਸ ਸਟਾਫ਼ ਮੈਂਬਰ ਦਾ ਨਾਮ ਲਿਆ ਤੇ ਕਾਰਵਾਈ ਦੀ ਮੰਗ ਕੀਤੀ।ਅਭਿਸ਼ੇਕ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਕਿਹਾ, “ਮੈਨੂੰ ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਨਾਲ ਸਭ ਤੋਂ ਭੈੜਾ ਅਨੁਭਵ ਹੋਇਆ ਤੇ ਸਟਾਫ, ਖਾਸ ਕਰਕੇ ਕਾਊਂਟਰ ਮੈਨੇਜਰ ਸੁਸ਼ਮਿਤਾ ਮਿੱਤਲ ਦਾ ਵਿਵਹਾਰ ਬਿਲਕੁਲ ਅਸਵੀਕਾਰਨਯੋਗ ਸੀ।
ਇਹ ਵੀ ਪੜ੍ਹੋ-ਫ਼ਿਲਮ Game Changer ਦੇ ਨਿਰਮਾਤਾਵਾਂ ਨੇ ਕਰਵਾਈ 45 ਲੋਕਾਂ ਖਿਲਾਫ਼ FIR ਦਰਜ
ਮੈਂ ਸਮੇਂ ਸਿਰ ਸਹੀ ਕਾਊਂਟਰ 'ਤੇ ਪਹੁੰਚ ਗਿਆ ਪਰ ਉਨ੍ਹਾਂ ਨੇ ਮੈਨੂੰ ਬੇਲੋੜਾ ਦੂਜੇ ਕਾਊਂਟਰ 'ਤੇ ਭੇਜ ਦਿੱਤਾ।ਸ਼ਰਮਾ ਨੇ ਅੱਗੇ ਲਿਖਿਆ, "ਬਾਅਦ 'ਚ ਮੈਨੂੰ ਦੱਸਿਆ ਗਿਆ ਕਿ ਚੈੱਕ-ਇਨ ਬੰਦ ਹੋ ਗਿਆ ਸੀ, ਜਿਸ ਕਾਰਨ ਮੇਰੀ ਫਲਾਈਟ ਖੁੰਝ ਗਈ। ਮੇਰੇ ਕੋਲ ਸਿਰਫ਼ ਇੱਕ ਦਿਨ ਦੀ ਛੁੱਟੀ ਸੀ ਜੋ ਹੁਣ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਇਹ ਹੁਣ ਤੱਕ ਦਾ ਸਭ ਤੋਂ ਮਾੜਾ ਏਅਰਲਾਈਨ ਅਨੁਭਵ ਤੇ ਸਭ ਤੋਂ ਮਾੜਾ ਸਟਾਫ ਪ੍ਰਬੰਧਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।