ਕੋਹਲੀ ਭਾਰਤੀ ਟੀਮ ’ਚ ਰਹਿਣ ਦਾ ਹੱਕਦਾਰ ਨਹੀਂ : ਪਠਾਨ

Monday, Jan 06, 2025 - 03:35 PM (IST)

ਕੋਹਲੀ ਭਾਰਤੀ ਟੀਮ ’ਚ ਰਹਿਣ ਦਾ ਹੱਕਦਾਰ ਨਹੀਂ : ਪਠਾਨ

ਸਿਡਨੀ– ਭਾਰਤੀ ਟੀਮ ਵਿਚ ਸੁਪਰਸਟਾਰ ਕਲਚਰ ਖਤਮ ਕਰਨ ਦੀ ਮੰਗ ਕਰਦੇ ਹੋਏ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਵਿਰਾਟ ਕੋਹਲੀ ਦੇ ਟੀਮ ਵਿਚ ਸਥਾਨ ’ਤੇ ਸਵਾਲ ਚੁੱਕਿਆ ਤੇ ਕਿਹਾ ਕਿ ਉਸ ਨੇ ਆਪਣੀਆਂ ਤਕਨੀਕੀ ਕਮੀਆਂ ਨੂੰ ਸੁਧਾਰਨ ਲਈ ਨਾ ਤਾਂ ਘਰੇਲੂ ਕ੍ਰਿਕਟ ਖੇਡੀ ਤੇ ਨਾ ਹੀ ਮਿਹਨਤ ਕੀਤੀ। ਕੋਹਲੀ ਆਸਟ੍ਰੇਲੀਆ ਵਿਚ ਪੂਰੀ ਤਰ੍ਹਾਂ ਫਲਾਪ ਰਿਹਾ।

ਪਠਾਨ ਨੇ ਕਿਹਾ, ‘‘ਸੁਪਰ ਸਟਾਰ ਕਲਚਰ ਖਤਮ ਹੋਣਾ ਚਾਹੀਦਾ ਹੈ, ਟੀਮ ਕਲਚਰ ਦੀ ਲੋੜ ਹੈ। ਤੁਹਾਨੂੰ ਪ੍ਰਦਰਸ਼ਨ ਵਿਚ ਸੁਧਾਰ ਕਰਨਾ ਪਵੇਗਾ ਤੇ ਆਪਣੇ ਤੇ ਟੀਮ ਦੇ ਵੀ। ਇਸ ਲੜੀ ਤੋਂ ਪਹਿਲਾਂ ਵੀ ਮੈਚ ਸੀ ਤੇ ਵਿਰਾਟ ਕੋਲ ਘਰੇਲੂ ਕ੍ਰਿਕਟ ਖੇਡਣ ਦਾ ਮੌਕਾ ਸੀ ਪਰ ਉਹ ਨਹੀਂ ਖੇਡਿਆ। ਇਸ ਕਲਚਰ ਨੂੰ ਬਦਲਣਾ ਪਵੇਗਾ।’’ ਇਸ ਸਾਬਕਾ ਆਲਰਾਊਂਡਰ ਨੇ ਇਹ ਵੀ ਕਿਹਾ ਕਿ ਸਚਿਨ ਤੇਂਦੁਲਕਰ ਨੇ ਵੀ ਰਣਜੀ ਟਰਾਫੀ ਖੇਡੀ ਜਦਕਿ ਉਸ ਨੂੰ ਲੋੜ ਨਹੀਂ ਸੀ।


author

Tarsem Singh

Content Editor

Related News