T-20 World Cup ਤੋਂ ਪਹਿਲਾਂ ਭਾਰਤੀ ਕ੍ਰਿਕਟਰ ਨੇ ਲੈ ਲਿਆ ਸੰਨਿਆਸ, IPL 'ਚ ਰਹਿ ਚੁੱਕਿਐ ਪੰਜਾਬ ਦਾ ਹਿੱਸਾ
Monday, Dec 22, 2025 - 06:35 PM (IST)
ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ 7 ਫਰਵਰੀ 2026 ਤੋਂ ਸ਼ੁਰੂ ਹੋਣ ਵਾਲੇ T20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕਟ ਜਗਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਸਟਾਰ ਆਲਰਾਊਂਡਰ ਕ੍ਰਿਸ਼ਨੱਪਾ ਗੌਤਮ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। 37 ਸਾਲਾ ਇਹ ਖਿਡਾਰੀ ਪਿਛਲੇ ਚਾਰ ਸਾਲਾਂ ਤੋਂ ਭਾਰਤੀ ਟੀਮ ਤੋਂ ਦੂਰ ਸੀ।
ਸ਼੍ਰੀਲੰਕਾ ਦੌਰੇ 'ਤੇ ਕੀਤਾ ਸੀ ਡੈਬਿਊ, ਪੰਜਾਬ ਕਿੰਗਜ਼ ਲਈ ਵੀ ਖੇਡੇ
ਕੇ. ਗੌਤਮ ਨੇ ਸਾਲ 2021 ਵਿੱਚ ਸ਼੍ਰੀਲੰਕਾ ਦੌਰੇ ਦੌਰਾਨ ਕੋਲੰਬੋ ਵਿੱਚ ਖੇਡੇ ਗਏ ਵਨਡੇ ਮੈਚ ਰਾਹੀਂ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਹਾਲਾਂਕਿ, ਉਹ ਭਾਰਤ ਲਈ ਸਿਰਫ਼ ਇੱਕ ਹੀ ਵਨਡੇ ਮੈਚ ਖੇਡ ਸਕੇ, ਜਿਸ ਵਿੱਚ ਉਨ੍ਹਾਂ ਨੇ 1 ਵਿਕਟ ਲਈ ਅਤੇ 2 ਦੌੜਾਂ ਬਣਾਈਆਂ। ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਨੇ ਕਰਨਾਟਕ ਲਈ ਲੰਬਾ ਸਮਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। IPL ਵਿੱਚ ਉਨ੍ਹਾਂ ਨੇ ਪੰਜਾਬ ਕਿੰਗਜ਼ (PBKS), ਲਖਨਊ ਸੁਪਰ ਜਾਇੰਟਸ (LSG) ਅਤੇ ਰਾਜਸਥਾਨ ਰਾਇਲਜ਼ (RR) ਵਰਗੀਆਂ ਟੀਮਾਂ ਦੀ ਨੁਮਾਇੰਦਗੀ ਕੀਤੀ।
ਕ੍ਰਿਸ਼ਨੱਪਾ ਗੌਤਮ ਦੇ ਕਰੀਅਰ 'ਤੇ ਇੱਕ ਨਜ਼ਰ:
ਫਰਸਟ ਕਲਾਸ ਕ੍ਰਿਕਟ : 59 ਮੈਚਾਂ ਵਿੱਚ 224 ਵਿਕਟਾਂ ਅਤੇ 1419 ਦੌੜਾਂ।
ਆਈਪੀਐੱਲ : 3 ਟੀਮਾਂ ਲਈ 36 ਮੈਚਾਂ ਵਿੱਚ 21 ਵਿਕਟਾਂ ਅਤੇ 247 ਦੌੜਾਂ।
ਲਿਸਟ ਏ ਕ੍ਰਿਕਟ : 68 ਮੈਚਾਂ ਵਿੱਚ 96 ਵਿਕਟਾਂ ਅਤੇ 630 ਦੌੜਾਂ।
ਟੀ20 : 92 ਮੈਚਾਂ ਵਿੱਚ 74 ਵਿਕਟਾਂ ਅਤੇ 734 ਦੌੜਾਂ।
