ਵਿਸ਼ਵ ਰਿਕਾਰਡ ਬਣਾਉਣ ਵਾਲਾ ਇਹ ਭਾਰਤੀ ਕ੍ਰਿਕਟਰ ਹੋਇਆ ਗ੍ਰਿਫਤਾਰ, ਜਾਣੋ ਵਜ੍ਹਾ

Saturday, May 04, 2019 - 12:18 PM (IST)

ਵਿਸ਼ਵ ਰਿਕਾਰਡ ਬਣਾਉਣ ਵਾਲਾ ਇਹ ਭਾਰਤੀ ਕ੍ਰਿਕਟਰ ਹੋਇਆ ਗ੍ਰਿਫਤਾਰ, ਜਾਣੋ ਵਜ੍ਹਾ

ਨਵੀਂ ਦਿੱਲੀ : ਕ੍ਰਿਕਟ  ਦੇ ਨਾਂ 'ਤੇ ਧੋਖਾਧੜੀ ਕਰਨ ਦੇ ਦੋਸ਼ ਵਿਚ ਵਿਜੇਵਾੜਾ ਪੁਲਿਸ ਨੇ ਇਕ ਭਾਰਤੀ ਕ੍ਰਿਕਟਰ ਨਾਗਰਾਜੂ ਸ਼੍ਰੀਕਾਕੁਲਮ ਨੂੰ ਗ੍ਰਿਫਤਾਰ ਕੀਤਾ ਹੈ। ਨਾਗਰਾਜੂ ਬੀਤੇ ਦਿਨੀ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ ਉਸ ਨੇ ਲਗਾਤਾਰ 82 ਘੰਟੇ ਨੈਟ ਪ੍ਰੈਕਟਿਸ ਕਰ ਵਿਸ਼ਵ ਰਿਕਾਰਡ ਬਣਾਇਆ ਸੀ। ਉਸ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਵੀ ਦਰਜ ਹੈ। ਦੱਸਿਆ ਜਾ ਰਿਹਾ ਹੈ ਕਿ ਨਾਗਰਾਜੂ ਲੋਕਾਂ ਨੂੰ ਫੋਨ ਕਰ ਭਾਰਤੀ ਟੀਮ ਵਿਚ ਜਗ੍ਹਾ ਦੇਣ ਦੀ ਲਾਲਚ ਦੇ ਕੇ ਪੈਸੇ ਠੱਗਦਾ ਸੀ। ਉਸ 'ਤੇ ਦੋਸ਼ ਹੈ ਕਿ ਉਹ ਫੋਨ ਕਰ ਖੁੱਦ ਨੂੰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਐੱਮ. ਕੇ. ਪ੍ਰਸਾਦ ਦੱਸਦਾ ਸੀ।

PunjabKesari

ਨਾਗਰਾਜੂ ਸ਼੍ਰੀਕਾਕੁਲਮ ਦੇ ਪੋਲਾਕੀ ਮੰਡਲ ਵਿਚ ਡਵਰਵਿਪੇਟਾ ਦਾ ਰਹਿਣ ਵਾਲਾ ਹੈ। ਵਰਤਮਾਨ ਵਿਚ ਉਹ ਵਿਸ਼ਾਖਾਪਟਨਮ ਦੇ ਮਧੁਰਵਾੜਾ ਵਿਖੇ ਰਹਿੰਦਾ ਸੀ। ਵਿਜੇਵਾੜਾ ਸਿਟੀ ਨੇ ਨਾਗਰਾਜੂ ਖਿਲਾਫ ਸ਼ਿਕਾਇਤ ਮਿਲਣ 'ਤੇ ਉਸ ਨੂੰ ਗਵਰਨਮ ਹਵਾਈ ਅੱਡੇ ਤੋਂ ਫੜਾ ਲਿਆ। ਨਾਗਰਾਜੂ ਰਣਜੀ ਕ੍ਰਿਕਟ ਖੇਲ ਚੁੱਕਾ ਹੈ। ਉਸ ਨੇ 2014 ਵਿਚ ਰਣਜੀ ਟ੍ਰਾਫੀ ਵਿਚ ਆਂਦਰਾ ਪ੍ਰਦੇਸ਼ ਟੀਮ ਦੀ ਅਗਵਾਈ ਕੀਤੀ ਸੀ। ਇਸ ਤੋਂ ਪਹਿਲਾਂ ਉਹ ਸਾਊਥ ਜੋਨ (2011) ਅਤੇ ਸੈਂਟ੍ਰਲ ਜੋਨ (2013) ਸਣੇ ਕਈ ਰਣਜੀ ਟੂਰਨਾਮੈਂਟ ਵਿਚ ਖੇਡ ਚੁੱਕਾ ਹੈ।


author

Ranjit

Content Editor

Related News