PM ਮੋਦੀ ਨੇ ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਨਾਲ ਕੀਤੀ ਮੁਲਾਕਾਤ, ਵਿਸ਼ਵ ਕੱਪ ਜਿੱਤਣ 'ਤੇ ਦਿੱਤੀ ਵਧਾਈ

Friday, Nov 28, 2025 - 01:36 PM (IST)

PM ਮੋਦੀ ਨੇ ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਨਾਲ ਕੀਤੀ ਮੁਲਾਕਾਤ, ਵਿਸ਼ਵ ਕੱਪ ਜਿੱਤਣ 'ਤੇ ਦਿੱਤੀ ਵਧਾਈ

ਨੈਸ਼ਨਲ ਡੈਸਕ: ਹਾਲ ਹੀ 'ਚ ਸ਼੍ਰੀਲੰਕਾ ਦੇ ਕਲੰਬੋ ਸਟੇਡੀਅਮ 'ਚ ਖੇਡੇ ਗਏ ਫਾਈਨਲ ਮੁਕਾਬਲਿਆਂ 'ਚ ਭਾਰਤੀ ਮਹਿਲਾ ਬਲਾਈਂਡ ਕ੍ਰਿਕੇਟ ਟੀਮ ਵੱਲੋਂ T20 ਵਿਸ਼ਵ ਕੱਪ ਜਿੱਤਣ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਟੀਮ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਸ ਇਤਿਹਾਸਿਕ ਜਿੱਤ 'ਤੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕੜੀ ਮਿਹਨਤ, ਟੀਮ ਵਰਕ ਅਤੇ ਦ੍ਰਿੜ ਸੰਕਲਪ ਦਾ ਸ਼ਾਨਦਾਰ ਉਦਾਹਰਨ ਹੈ ਅਤੇ ਇਸ ਜਿੱਤ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ।

ਮੋਦੀ ਨੇ ਆਪਣੇ 'ਐਕਸ ਪੇਜ਼ 'ਤੇ ਲਿਖਿਆ ਸੀ, '' ਪਹਿਲਾ ਬਲਾਈਂਡ ਮਹਿਲਾ T20 ਵਿਸ਼ਵ ਕੱਪ ਜਿੱਤ ਕੇ ਮਹਿਲਾ ਬਲਾਈਂਡ ਟੀਮ ਨੇ ਇਤਿਹਾਸ ਰਚਿਆ ਹੈ।'' ਉਨ੍ਹਾਂ ਕਿਹਾ ਕਿ ਹਰੇਕ ਖਿਡਾਰੀ ਚੈਂਪੀਅਨ ਹੈ। ਟੀਮ ਦੀ ਇਹ ਉਪਲਬਧੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ। ਇਸ ਮੌਕੇ ਬਲਾਈਂਡ ਟੀਮ ਨੇ ਪ੍ਰਧਾਨ ਮੰਤਰੀ  ਮੋਦੀ ਨੂੰ ਆਟੋਗ੍ਰਾਫ ਵਾਲਾ ਬੱਲਾ ਵੀ ਭੇਂਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਕ ਗੇਂਦ 'ਤੇ ਆਪਣੇ ਹਸਤਾਖਰ ਕੀਤੇ। ਦੱਸ ਦੇਈਏ ਕਿ ਮਹਿਲਾ ਸੀਨੀਅਰ ਟੀਮ ਦੇ ਵਨ ਡੇ ਵਿਸ਼ਵ ਕੱਪ 'ਚ ਖਿਤਾਬ ਜਿੱਤਣ ਦੇ ਕੁਝ ਦਿਨ ਬਾਅਦ ਭਾਰਤੀ ਮਹਿਲਾ ਬਲਾਈਂਡ ਟੀਮ ਨੇ ਛੇ ਟੀਮਾਂ ਦੇ ਇਸ ਟੂਰਨਾਮੈਂਟ 'ਚ ਜਿੱਤ ਹਾਸਿਲ ਕੀਤੀ ਸੀ।


author

DILSHER

Content Editor

Related News