ਪਹਿਲੇ ਟੈਸਟ ’ਚ ਹਾਰ ਮਗਰੋਂ ਭਾਰਤ ਨੂੰ ਹੋਰ ਝਟਕਾ, ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋਇਆ ਇਹ ਗੇਂਦਬਾਜ਼

12/21/2020 2:05:29 PM

ਐਡੀਲੇਡ (ਵਾਰਤਾ) : ਆਸਟਰੇਲੀਆ ਖ਼ਿਲਾਫ਼ ਪਹਿਲੇ ਦਿਨ-ਰਾਤ ਟੈਸਟ ਵਿੱਚ 36 ਦੌੜਾਂ ਦੇ ਆਪਣੇ ਘੱਟ ਤੋਂ ਘੱਟ ਸਕੋਰ ਉੱਤੇ ਢੇਰ ਹੋ ਕੇ ਸ਼ਰਮਨਾਕ ਹਾਰ ਝੱਲ ਚੁੱਕੀ ਭਾਰਤੀ ਕ੍ਰਿਕਟ ਟੀਮ ਨੂੰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਰੂਪ ਵਿੱਚ 1 ਹੋਰ ਝੱਟਕਾ ਲੱਗਾ ਹੈ ਜੋ ਹੱਥ ਵਿੱਚ ਸੱਟ ਕਾਰਨ ਟੈਸਟ ਸੀਰੀਜ਼ ਦੇ ਬਾਕੀ 3 ਮੈਚਾਂ ਤੋਂ ਬਾਹਰ ਹੋ ਗਏ ਹਨ।

ਇਹ ਵੀ ਪੜ੍ਹੋ: ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਯੋ ਮਹੇਸ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ

PunjabKesari

ਇਹ ਹਾਲਾਂਕਿ ਅਜੇ ਤੈਅ ਨਹੀਂ ਹੈ ਕਿ ਸ਼ਮੀ ਆਪਣੇ ਦੇਸ਼ ਕਦੋਂ ਪਰਤਣਗੇ ਪਰ ਸੰਭਾਵਨਾ ਹੈ ਕਿ ਉਹ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਸਵਦੇਸ਼ ਪਰਤ ਸਕਦੇ ਹਨ ਜੋ ਐਤਵਾਰ ਨੂੰ ਐਡੀਲੇਡ ਵਿੱਚ ਵੇਖੇ ਗਏ ਸਨ। ਵਿਰਾਟ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਜਲਦ ਹੀ ਆਪਣੇ ਦੇਸ਼ ਪਰਤਣ ਵਾਲੇ ਹਨ। ਸ਼ਮੀ ਨੂੰ ਭਾਰਤ ਦੀ ਦੂਜੀ ਪਾਰੀ ਵਿੱਚ ਤੀਜੇ ਦਿਨ ਸ਼ਨੀਵਾਰ ਨੂੰ ਭਾਰਤੀ ਪਾਰੀ ਦੇ ਪਤਨ ਦੇ ਆਖ਼ੀਰ ਵਿੱਚ ਸੱਜੀ ਬਾਂਹ ’ਤੇ ਪੈਟ ਕਮਿੰਸ ਦੀ ਬਾਊਂਸਰ ਨਾਲ ਸੱਟ ਲੱਗ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਬਾਹਰ ਜਾਣਾ ਪਿਆ ਅਤੇ ਭਾਰਤੀ ਪਾਰੀ 36 ਦੌੜਾਂ ’ਤੇ ਖ਼ਤਮ ਹੋ ਗਈ। ਹੱਥ ’ਤੇ ਗੇਂਦ ਲੱਗਣ ਦੇ ਬਾਅਦ ਭਾਰਤੀ ਡਾਕਟਰ ਸਟਾਫ ਨੇ ਉਨ੍ਹਾਂ ਦੀ ਸੱਟ ਨੂੰ ਪਰਖਿਆ। ਸ਼ਮੀ ਨੇ ਦਰਦ ਵਾਲੀ ਸਪ੍ਰੇ ਲਗਾਉਣ ਦੇ ਬਾਅਦ ਆਪਣੀ ਪਾਰੀ ਨੂੰ ਫਿਰ ਤੋਂ ਸ਼ੁਰੂ ਕਰਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਲੇ ਨਾਲ ਬਾਂਹ ਨੂੰ ਵੀ ਨਹੀਂ ਚੁੱਕ ਸਕੇ, ਜਿਸ ਦੇ ਬਾਅਦ ਉਹ ਮੈਦਾਨ ਦੇ ਬਾਹਰ ਚਲੇ ਗਏ।

ਇਹ ਵੀ ਪੜ੍ਹੋ: 21 December : ਅੱਜ ਹੈ ਸਾਲ ਦਾ ਸਭ ਤੋਂ ਛੋਟਾ ਦਿਨ, 16 ਘੰਟਿਆਂ ਦੀ ਰਹੇਗੀ ਰਾਤ

PunjabKesari

ਸ਼ਮੀ ਦਾ ਬਾਕੀ ਟੈਸਟ ਸੀਰੀਜ਼ ਵਿੱਚ ਖੇਡਣਾ ਇਸ ਲਈ ਵੀ ਮੁਸ਼ਕਲ ਹੈ, ਕਿਉਂਕਿ ਉਹ ਦੂਜੀ ਪਾਰੀ ਦੌਰਾਨ ਗੇਂਦਬਾਜ਼ੀ ਕਰਣ ਵੀ ਨਹੀਂ ਆਏ ਅਤੇ ਉਨ੍ਹਾਂ ਨੂੰ ਮੈਚ ਖ਼ਤਮ ਹੋਣ ਦੇ ਬਾਅਦ ਦੋਵਾਂ ਟੀਮਾਂ ਦੇ ਹੱਥ ਮਿਲਾਉਣ ਦੌਰਾਨ ਵੀ ਨਹੀਂ ਵੇਖਿਆ ਗਿਆ। ਉਨ੍ਹਾਂ ਨੂੰ ਹਾਲਾਂਕਿ ਬਾਅਦ ਵਿੱਚ ਐਡੀਲੇਡ ਵਿੱਚ ਹੱਥ ’ਤੇ ਪੱਟੀ ਬੰਨ੍ਹੇ ਹੋਏ ਵੇਖਿਆ ਗਿਆ। ਮੈਚ ਦੇ ਬਾਅਦ ਪ੍ਰੈਜੈਂਟੇਸ਼ਨ ਵਿੱਚ ਭਾਰਤੀ ਕਪਤਾਨ ਵਿਰਾਟ ਨੇ ਕਿਹਾ ਸੀ ਕਿ ਸ਼ਮੀ ਦਰਦ ਵਿੱਚ ਹਨ ਅਤੇ ਆਪਣੀ ਗੇਂਦਬਾਜ਼ੀ ਵਾਲੀ ਬਾਂਹ ਨੂੰ ਮੁਸ਼ਕਲ ਨਾਲ ਚੁੱਕ ਪਾ ਰਹੇ ਹਨ।

ਇਹ ਵੀ ਪੜ੍ਹੋ: ਬਿੱਗ ਬੌਸ ਦੇ ਘਰ ’ਚ ਵਾਈਲਡ ਕਾਰਡ ਐਂਟਰੀ ਲਵੇਗੀ ਭਾਜਪਾ ਨੇਤਾ ਤੇ TikTok ਸਟਾਰ ਸੋਨਾਲੀ ਫੋਗਾਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News