BCCI ਦੇ ਸਾਬਕਾ ਪ੍ਰਧਾਨ ਦਾ ਵੱਡਾ ਬਿਆਨ, ਧੋਨੀ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਝ ਨਹੀਂ ਬਚਿਆ ਸੀ

08/19/2020 12:43:05 PM

ਚੇਨੱਈ (ਭਾਸ਼ਾ) : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਪ੍ਰਧਾਨ ਐੱਨ ਸ਼੍ਰੀਨਿਵਾਸਨ ਨੇ ਮੰਗਲਵਾਰ ਨੂੰ ਕਿਹਾ ਕਿ 2 ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਅੰਤਰਰਾਸ਼ਟਰੀ ਕ੍ਰਿਕਟ ਵਿਚ ਹਾਸਲ ਕਰਣ ਲਈ ਕੁੱਝ ਨਹੀਂ ਬਚਿਆ ਸੀ ਅਤੇ ਉਨ੍ਹਾਂ ਦੇ ਸੰਨਿਆਸ ਨਾਲ ਇਕ 'ਯੁੱਗ ਦਾ ਅੰਤ' ਹੋ ਗਿਆ। ਧੋਨੀ ਕ੍ਰਿਕਟ ਜਗਤ ਵਿਚ ਇਕਲੌਤੇ ਕਪਤਾਨ ਹਨ, ਜਿਨ੍ਹਾਂ ਨੇ ਆਈ.ਸੀ.ਸੀ. ਦੀਆਂ ਸਾਰੀਆਂ ਟਰਾਫੀਆਂ ਜਿੱਤੀ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਹ ਹਾਲਾਂਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਚੇਨੱਈ ਸੁਪਰਕਿੰਗਸ ਦੀ ਅਗਵਾਈ ਕਰਣਾ ਜਾਰੀ ਰੱਖਣਗੇ, ਜਿਸ ਨੇ ਉਨ੍ਹਾਂ ਦੀ ਕਪਤਾਨੀ ਵਿਚ 3 ਵਾਰ ਇਸ ਖਿਤਾਬ ਨੂੰ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ: ਆਸ਼ੀਸ਼ ਨਹਿਰਾ ਦਾ ਵੱਡਾ ਬਿਆਨ, ਕਿਹਾ- ਧੋਨੀ ਤੋਂ ਜ਼ਿਆਦਾ 'Talented' ਹਨ 22 ਸਾਲ ਦੇ ਰਿਸ਼ਭ ਪੰਤ

ਸ਼੍ਰੀਨਿਵਾਸਨ ਨੇ ਕਿਹਾ, 'ਜਦੋਂ ਧੋਨੀ ਕਹਿੰਦੇ ਹਨ ਕਿ ਉਹ ਸੰਨਿਆਸ ਲੈ ਰਹੇ ਹੈ ਤਾਂ ਇਹ ਇਕ ਯੁੱਗ ਦੇ ਖ਼ਤਮ ਹੋਣ ਵਰਗਾ ਹੈ। ਉਨ੍ਹਾਂ ਦੀ ਕਪਤਾਨੀ ਵਿਚ ਭਾਰਤ ਨੇ 2007 ਵਿਚ ਟੀ20 ਵਿਸ਼ਵ ਕੱਪ ਜਿੱਤਿਆ, 2011 ਵਿਚ ਵਿਸ਼ਵ ਕੱਪ ਹਾਸਲ ਕੀਤਾ। ਇਸ ਦੇ ਇਲਾਵਾ ਚੈਂਪੀਅਨਜ਼ ਟਰਾਫੀ ਦੀ ਸਫਲਤਾ ਵੀ ਹੈ। ਉਹ ਇਕ ਉੱਤਮ ਕਪਤਾਨ, ਇਕ ਸ਼ਾਨਦਾਰ ਵਿਕੇਟਕੀਪਰ, ਇਕ ਹਮਲਾਵਰ ਬੱਲੇਬਾਜ ਰਹੇ ਹਨ। ਇਕ ਅਜਿਹਾ ਖਿਡਾਰੀ ਜਿਸ ਨੇ ਪੂਰੀ ਟੀਮ ਨੂੰ ਪ੍ਰੇਰਿਤ ਕੀਤਾ।' ਉਨ੍ਹਾਂ ਕਿਹਾ, 'ਉਸ ਦੇ ਲਈ ਹਾਸਲ ਕਰਣ ਲਈ ਹੋਰ ਕੀ ਬਚਿਆ ਸੀ? ਹਰ ਖੇਡਪ੍ਰੇਮੀ ਜਾਣਦਾ ਹੈ ਕਿ ਕਿਸੇ ਵੀ ਸਮੇਂ ਉਹ ਸੰਨਿਆਸ ਦੀ ਘੋਸ਼ਣਾ ਕਰਣਗੇ। ਮੈਨੂੰ ਦੁੱਖ ਹੈ ਕਿ ਉਹ ਫਿਰ ਤੋਂ ਭਾਰਤ ਲਈ ਮੈਦਾਨ ਵਿਚ ਨਹੀਂ ਉਤਣਗੇ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਚੇਨੱਈ ਸੁਪਰਕਿੰਗਸ (ਸੀ.ਐੱਸ.ਕੇ.) ਲਈ ਖੇਡਣਾ ਜ਼ਾਰੀ ਰੱਖਣਗੇ।

ਇਹ ਵੀ ਪੜ੍ਹੋ: ਪਾਕਿਸਤਾਨ ਕ੍ਰਿਕਟ ਜਗਤ ਵੀ ਹੋਇਆ ਧੋਨੀ ਦਾ ਮੁਰੀਦ, ਬੰਨ੍ਹੇ ਤਾਰੀਫ਼ਾਂ ਦੇ ਪੁਲ

ਸ਼੍ਰੀਨਿਵਾਸਨ ਨੇ ਕਿਹਾ, 'ਉਹ ਕ੍ਰਿਕਟ ਦੇ ਮੈਦਾਨ ਵਿਚ ਦਿਖਣਗੇ। ਸੀ.ਐੱਸ.ਕੇ. ਹੁਣ ਗਲੋਬਲ ਬਰਾਂਡ ਹੈ। ਲੋਕ ਇਸ ਗੱਲ ਨੂੰ ਲੈ ਕੇ ਖੁਸ਼ ਹੋਣਗੇ ਕਿ ਉਹ ਉਨ੍ਹਾਂ ਦੇ ਹੁਨਰ ਨੂੰ ਮੈਦਾਨ 'ਤੇ ਵੇਖ ਸਕਣਗੇ।' ਸ਼੍ਰੀਨਿਵਾਸਨ 'ਇੰਡੀਆ ਸੀਮੇਂਟਸ' ਦੇ ਪ੍ਰਮੁੱਖ ਹਨ, ਜਿਨ੍ਹਾਂ ਕੋਲ 2008 ਤੋਂ 2014 ਤੱਕ ਸੀ.ਐੱਸ.ਕੇ. ਕੀ ਮਲਕੀਅਤ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਧੋਨੀ ਕਦੋਂ ਤੱਕ ਖੇਡਣਗੇ ਤਾਂ ਉਨ੍ਹਾਂ ਕਿਹਾ, 'ਮੈਂ ਚਾਹਾਂਗਾ ਕਿ ਉਹ ਹਮੇਸ਼ਾ ਖੇਡਣ।'  

ਇਹ ਵੀ ਪੜ੍ਹੋ: ਰੋਮਾਂਟਿਕ ਹੋਏ ਹਾਰਦਿਕ ਪੰਡਯਾ ਅਤੇ ਨਤਾਸ਼ਾ, ਪ੍ਰਸ਼ੰਸਕ ਬੋਲੇ- 'ਬਸ ਕਰ ਪਗਲੇ, ਮਾਰ ਡਾਲੇਗਾ ਕਿਆ'


cherry

Content Editor

Related News